ਡਾ. ਬਲਵਿੰਦਰ ਕੌਰ ਬਰਾੜ ਕੈਨੇਡਾ ਨਾਲ ਰੂਬਰੂ
ਸਥਾਨਕ ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਬਲਵਿੰਦਰ ਕੌਰ ਬਰਾੜ ਕੈਨੇਡਾ ਨਾਲ਼ ਰੂ-ਬ-ਰੂ ਕਰਵਾਇਆ ਗਿਆ। ਕਾਲਜ ਪਿੰ੍ਸੀਪਲ ਸੁਖਬੀਰ ਸਿੰਘ ਨੇ ਆਏ ਮਹਿਮਾਨਾਂ ਨੂੰ 'ਜੀ ਆਇਆਂ' ਕਹਿੰਦੇ ਹੋਏ ਵਿਦਿਆਰਥੀਆਂ ਦੇ ਸਨਮੁਖ ਕਰਦਿਆ ਕਿਹਾ ਕਿ ਅਜਿਹੀਆਂ ਬਹੁਪੱਖੀ ਅਤੇ ਬਹੁਮੁਖੀ ਮਾਰਗ ਦਰਸ਼ਨ ਕਰਨ ਵਾਲੀਆਂ ਸ
Publish Date: Mon, 03 Apr 2023 03:07 PM (IST)
Updated Date: Mon, 03 Apr 2023 03:07 PM (IST)
ਸਥਾਨਕ ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਬਲਵਿੰਦਰ ਕੌਰ ਬਰਾੜ ਕੈਨੇਡਾ ਨਾਲ਼ ਰੂ-ਬ-ਰੂ ਕਰਵਾਇਆ ਗਿਆ। ਕਾਲਜ ਪਿੰ੍ਸੀਪਲ ਸੁਖਬੀਰ ਸਿੰਘ ਨੇ ਆਏ ਮਹਿਮਾਨਾਂ ਨੂੰ 'ਜੀ ਆਇਆਂ' ਕਹਿੰਦੇ ਹੋਏ ਵਿਦਿਆਰਥੀਆਂ ਦੇ ਸਨਮੁਖ ਕਰਦਿਆ ਕਿਹਾ ਕਿ ਅਜਿਹੀਆਂ ਬਹੁਪੱਖੀ ਅਤੇ ਬਹੁਮੁਖੀ ਮਾਰਗ ਦਰਸ਼ਨ ਕਰਨ ਵਾਲੀਆਂ ਸਖਸ਼ੀਅਤਾਂ ਸਰਬ ਸਾਂਝੀਆਂ ਹੁੰਦੀਆਂ ਹਨ। ਵਿਭਾਗ ਮੁਖੀ ਡਾ. ਸੁਖਵਿੰਦਰ ਸਿੰਘ ਪਰਮਾਰ ਨੇ ਕਿਹਾ ਕਿ ਸਾਹਿਤ ਰੂਪ ਵਿੱਚ ਅੱਖਰਾਂ ਦੇ ਬਹੁਮੁਲੇ ਮੋਤੀ ਪਰੋਣ ਵਾਲੇ ਮੈਡਮ ਬਰਾੜ ਸਾਹਿਤ, ਮਮਤਾ ਅਤੇ ਹੌਸਲੇ ਦੀ ਤਿ੍ਵੈਣੀ ਹਨ। ਕਾਲਜ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਮੈਡਮ ਬਰਾੜ ਨੇ ਕਿਹਾ ਭਾਵੇਂ ਕੈਨੇਡਾ-ਅਮਰੀਕਾ ਰਹੋ ਭਾਵੇਂ ਭਾਰਤ ਪਰ ਮੋਹ ਦੀਆਂ ਤੰਦਾਂ ਕਿਤੇ ਵੀ ਨਹੀਂ ਟੁੱਟਣੀਆ ਚਾਹੀਦੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਜਸਵਿੰਦਰ ਸਿੰਘ, ਪੋ੍.ਹਜ਼ੂਰਾ ਸਿੰਘ ,ਡਾ. ਰਾਜਵਿੰਦਰ ਕੌਰ, ਪੋ੍. ਤਪਿੰਦਰ ਕੌਰ ਪੋ੍. ਜਸਵੀਰ ਕੌਰ, ਪੋ੍. ਮਨਦੀਪ ਕੌਰ ਦਿੜਬਾ, ਪੋ੍.ਪਰਮਪ੍ਰਰੀਤ ਕੌਰ, ਡਾ.ਇਕਬਾਲ ਸਿੰਘ, ਪੋ੍. ਜਗਤਾਰ ਸਿੰਘ ,ਮੈਡਮ ਬਲਜੀਤ ਕੌਰ, ਪੋ੍. ਭੰਗੂ ਆਦਿ ਹਾਜ਼ਰ ਸਨ। ਡਾ. ਹਰਦੀਪ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਡਾ.ਮਨਦੀਪ ਕੌਰ ਚਾਹਲ ਨੇ ਮੰਚ ਸੰਚਾਲਨ ਬਾਖੂਬੀ ਕੀਤਾ।