ਦਿਸ਼ਾ ਨੇ ਚਮਕਾਇਆ ਮਾਪਿਆਂ ਦਾ ਨਾਂ, ਬਲਾਕ ’ਚੋਂ ਕੀਤਾ ਪਹਿਲਾ ਸਥਾਨ ਹਾਸਲ
ਦਿਸ਼ਾ ਨੇ ਚਮਕਾਇਆ ਮਾਪਿਆਂ ਦਾ ਨਾਮ, ਬਲਾਕ ’ਚੋਂ ਕੀਤਾ ਪਹਿਲਾ ਸਥਾਨ ਹਾਸਲ
Publish Date: Wed, 13 May 2026 06:08 PM (IST)
Updated Date: Wed, 13 May 2026 06:09 PM (IST)

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ ਭਦੌੜ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਚੋਂ ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਦੀ ਵਿਦਿਆਰਥਣ ਦਿਸ਼ਾ ਪੁਤਰੀ ਰਵਿੰਦਰ ਕੁਮਾਰ ਰਵੀ ਨੇ 616 ਪ੍ਰਾਪਤ ਅੰਕ ਪ੍ਰਾਪਤ ਕਰਕੇ ਬਰਨਾਲੇ ਜ਼ਿਲ੍ਹੇ ’ਚੋਂ ਦਸਵਾਂ ਸਥਾਨ ਅਤੇ ਬਲਾਕ ਸ਼ਹਿਣਾ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਸੁਖਬੀਰ ਕੌਰ ਮਾਤਾ ਗੁਜਰੀ ਸਕੂਲ ਭਦੌੜ ਨੇ ਦੱਸਿਆ ਕਿ ਦਸਵੀਂ ਕਲਾਸ ਦੀ ਬੱਚਿਆਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ। ਜਿਸ ’ਚ ਦਿਸ਼ਾ, ਦਿਲਪ੍ਰੀਤ ਕੌਰ, ਅਨਮੋਲਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਤੇ ਮਾਤਾ ਗੁਜਰੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਬੇਟੀ ਦਿਸ਼ਾ ਅਤੇ ਦੂਜੀ ਤੀਸਰੀ ਪੁਜੀਸ਼ਨ ਹਾਸਿਲ ਕਰਨ ਵਾਲੇ ਬੱਚਿਆ ਨੂੰ ਸਨਮਾਨਿਤ ਕਰਦਿਆਂ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ: ਵਿਪਨ ਗੁਪਤਾ ਅਤੇ ਤਰਕਸ਼ੀਲ ਆਗੂ ਮਾਸਟਰ ਰਜਿੰਦਰ ਸਿੰਘ ਭਦੌੜ ਨੇ ਕਿਹਾ ਸਾਨੂੰ ਮਾਣ ਇਸ ਬੇਟੀ ਤੇ ਜਿਸ ਨੇ ਆਪਣੇ ਮਾਪਿਆਂ, ਸਕੂਲ ਤੇ ਭਦੌੜ ਦਾ ਨਾਮ ਪੂਰੇ ਜਿਲ੍ਹੇ ਵਿੱਚ ਰੋਸ਼ਨ ਕੀਤਾ ਹੈ। ਡਾਕਟਰ ਵਿਪਨ ਗੁਪਤਾ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਨ ਲਈ ਫੋਕੀ ਲਿਫਾਫੇਬਾਜ਼ੀ ਦੀ ਜਰੂਰਤ ਨਹੀਂ ਹੈ। ਸਗੋਂ ਪੜ੍ਹਨ ਲਈ ਢੁਕਵੇਂ ਮਾਹੌਲ ਦੀ ਲੋੜ ਹੁੰਦੀ ਹੈ। ਇਸ ਮੌਕੇ ਪ੍ਰਿੰਸੀਪਲ ਪੀਐਮ ਸ਼੍ਰੀ ਗੋਰਮਿੰਟ ਸਕੂਲ ਲੜਕੀਆਂ ਮੈਡਮ ਵਸੁੰਧਰਾ ਕਪਿਲਾ, ਕੁਲਜਿੰਦਰ ਕੌਰ, ਮੈਡਮ ਤ੍ਰਿਪਤਾ ਰਾਣੀ ਨੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।