ਮਿਊਂਸਪਲ ਕਮੇਟੀ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਬਾਰੇ ਕੀਤਾ ਵਿਚਾਰ-ਵਟਾਂਦਰਾ
ਮਿਉਂਸਪਲ ਕਮੇਟੀ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ
Publish Date: Wed, 13 May 2026 04:17 PM (IST)
Updated Date: Wed, 13 May 2026 04:18 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਭਾਜਪਾ ਦੀ ਸੂਬਾ ਪੱਧਰ ਦੀ ਲੀਡਰਸ਼ਿਪ ਅਤੇ ਪੀਕੇਐੱਸ ਭਾਰਦਵਾਜ (ਸਟੇਟ ਕਨਵੀਨਰ ਬੁੱਧੀਜੀਵੀ ਸੈੱਲ ਭਾਜਪਾ ਪੰਜਾਬ) ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ. ਰਾਜਕਮਲ (ਕਨਵੀਨਰ ਐੱਮਪੀ ਸੀਟ ਸੰਗਰੂਰ) ਦੇ ਕਲੀਨਿਕ ਤੇ ਡਾ. ਰਾਜਕਮਲ ਅਤੇ ਡਾ. ਸੰਜੀਵ ਗਰਗ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ’ਚ ਹਾਜ਼ਰ ਸਾਰੇ ਮੈਂਬਰਜ਼ ਨੇ ਕੇਂਦਰੀ ਅਤੇ ਸੂਬਾ ਪੱਧਰੀ ਲੀਡਰਸਿਪ ਨੂੰ ਭਾਰਤ ਦੇ ਤਿੰਨ ਸੂਬਿਆਂ ’ਚ ਭਾਜਪਾ ਦੀ ਬਹੁਤ ਵੱਡੀ ਜਿੱਤ ਹਾਸਲ ਕਰਨ ’ਤੇ ਵਧਾਈ ਦਿੱਤੀ। ਇਸ ਮੀਟਿੰਗ ’ਚ ਆਉਣ ਵਾਲੀਆਂ ਮਿਊਂਸਪਲ ਕਮੇਟੀ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਡਾ. ਅਜੇ ਸ਼ਰਮਾ, ਡਾ. ਸੰਜੀਵ ਗਰਗ, ਡਾ. ਰਾਜ ਕਮਲ, ਲਲਿਤ ਕੁਮਾਰ, ਡਾ. ਮਹੇਸ਼ ਭਾਰਦਵਾਜ, ਸਤੀਸ਼ ਕੁਮਾਰ, ਰਾਕੇਸ਼ ਗੋਇਲ, ਡਾ. ਅਭਿਨਵ ਕੌਸ਼ਲ, ਸਤੀਸ਼ ਗੋਇਲ, ਸੱਤਗੌਤਮ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।