ਦਿੜ੍ਹਬਾ ਬਲਾਕ ਸੰਮਤੀ ਦੀ ਕਮਾਨ ਮਹਿਲਾਵਾਂ ਦੇ ਹੱਥ; ਮਨਜੀਤ ਕੌਰ ਚੇਅਰਪਰਸਨ ਤੇ ਪਰਮਜੀਤ ਕੌਰ ਨੇ ਸੰਭਾਲਿਆ ਵਾਈਸ ਚੇਅਰਪਰਸਨ ਦਾ ਅਹੁਦਾ
ਬਲਾਕ ਸੰਮਤੀ ਦਿੜਬਾ ਵਿਖੇ ਅੱਜ ਬਲਾਕ ਦਿੜਬਾ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕੀਤੀ ਗਈ। ਚੋਣ ਨਿਗਰਾਨ ਐਸਡੀਐਮ ਦਿੜ੍ਹਬਾ ਤਰਸੇਮ ਚੰਦ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਲਈ ਚੇਅਰਪਰਸਨ ਐਸਸੀ ਇਸਤਰੀ ਰਾਖਵਾਂ ਸੀ ਅਤੇ ਤੇ ਵਾਈਸ ਚੇਅਰਮੈਨ ਲਈ ਔਰਤ ਦਾ ਪਦ ਰਾਖਵਾਂ ਸੀ। ਬਲਾਕ ਸੰਮਤੀ ਦੇ 18 ਮੈਂਬਰਾਂ ਦੀ ਹਾਜ਼ਰੀ ਵਿੱਚ ਚੇਅਰ ਪਰਸਨ ਲਈ ਚਰਨਜੀਤ ਕੌਰ ਢੰਡੋਲੀ ਕਲਾਂ ਵੱਲੋਂ ਲਾਡਬੰਜਾਰਾ ਕਲਾਂ ਤੋਂ ਜੇਤੂ ਰਹੀ ਬਲਾਕ ਸੰਮਤੀ ਮੈਂਬਰ ਮਨਜੀਤ ਕੌਰ ਦਾ ਨਾਂ ਪੇਸ਼ ਕੀਤਾ ਗਿਆ।
Publish Date: Thu, 05 Mar 2026 03:31 PM (IST)
Updated Date: Thu, 05 Mar 2026 03:32 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਬਲਾਕ ਸੰਮਤੀ ਦਿੜਬਾ ਵਿਖੇ ਅੱਜ ਬਲਾਕ ਦਿੜਬਾ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕੀਤੀ ਗਈ। ਚੋਣ ਨਿਗਰਾਨ ਐਸਡੀਐਮ ਦਿੜ੍ਹਬਾ ਤਰਸੇਮ ਚੰਦ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਲਈ ਚੇਅਰਪਰਸਨ ਐਸਸੀ ਇਸਤਰੀ ਰਾਖਵਾਂ ਸੀ ਅਤੇ ਤੇ ਵਾਈਸ ਚੇਅਰਮੈਨ ਲਈ ਔਰਤ ਦਾ ਪਦ ਰਾਖਵਾਂ ਸੀ। ਬਲਾਕ ਸੰਮਤੀ ਦੇ 18 ਮੈਂਬਰਾਂ ਦੀ ਹਾਜ਼ਰੀ ਵਿੱਚ ਚੇਅਰ ਪਰਸਨ ਲਈ ਚਰਨਜੀਤ ਕੌਰ ਢੰਡੋਲੀ ਕਲਾਂ ਵੱਲੋਂ ਲਾਡਬੰਜਾਰਾ ਕਲਾਂ ਤੋਂ ਜੇਤੂ ਰਹੀ ਬਲਾਕ ਸੰਮਤੀ ਮੈਂਬਰ ਮਨਜੀਤ ਕੌਰ ਦਾ ਨਾਂ ਪੇਸ਼ ਕੀਤਾ ਗਿਆ। ਜਿਸ ਨੂੰ ਸਰਬ ਸੰਮਤੀ ਨਾਲ ਸਾਰੇ ਹਾਜ਼ਰ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਵੀਕਾਰ ਕੀਤਾ।
ਇਸ ਤੋਂ ਬਾਅਦ ਵਾਇਸ ਚੇਅਰਪਰਸਨ ਲਈ ਜੋਨ ਖਨਾਲ ਕਲਾ ਤੋਂ ਜਿੱਤ ਕੇ ਆਈ ਮਨਦੀਪ ਕੌਰ ਨੇ ਪਰਮਜੀਤ ਕੌਰ ਮੌੜਾਂ ਦਾ ਨਾਂ ਪੇਸ਼ ਕੀਤਾ। ਇਸ ਨੂੰ ਵੀ ਹਾਜ਼ਰ ਮੈਂਬਰਾਂ ਨੇ ਸਵੀਕਾਰ ਕਰ ਲਿਆ। ਇਸ ਤਰ੍ਹਾਂ ਮਨਜੀਤ ਕੌਰ ਲਾਡਬੰਜਾਰਾ ਚੇਅਰ ਪਰਸਨ ਅਤੇ ਪਰਮਜੀਤ ਕੌਰ ਮੌੜਾਂ ਨੂੰ ਵਾਇਸ ਚੇਅਰਪਰਸਨ ਸਰਬ ਸੰਮਤੀ ਨਾਲ ਚੋਣ ਲਿਆ ਗਿਆ ਹੈ। ਚੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਐਸਡੀ ਤਪਿੰਦਰ ਸਿੰਘ ਸੋਹੀ ਨੇ ਕਿਹਾ ਕਿ ਸਾਰੀ ਚੋਣ ਪ੍ਰਕਿਰਿਆ ਸਰਬ ਸੰਮਤੀ ਨਾਲ ਨੇਪਰੇ ਜਿਹੜੀ ਹੈ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਿੰਡਾਂ ਵਿੱਚ ਕੀਤੇ ਗਏ ਕੰਮਾਂ ਦੇ ਅਨੁਸਾਰ ਇਹ ਸਾਰਾ ਕੁਝ ਸਰਬ ਸੰਮਤੀ ਨਾਲ ਹੋਇਆ ਹੈ।
ਇਸ ਦੇ ਨਾਲ ਹੀ ਉਹ ਨਵੇਂ ਚੁਣੇ ਗਈ ਚੇਅਰਪਰਸਨ ਅਤੇ ਵਾਇਸ ਚੇਅਰਪਰਸਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਹਨ ਜਿਨਾਂ ਨੂੰ ਜ਼ਿਮੇਵਾਰੀਆਂ ਦੇ ਕੇ ਨਿਵਾਜਿਆ ਗਿਆ ਹੈ। ਆਮ ਆਦਮੀ ਪਾਰਟੀ ਦੀ ਇਹ ਹਮੇਸ਼ਾ ਹੀ ਵਿਰਾਸਤ ਰਹੀ ਹੈ ਕਿ ਉਹ ਆਪਣੇ ਵਰਕਰਾਂ ਨੂੰ ਕਦੇ ਵੀ ਅਣਗੌਲਿਆ ਨਹੀਂ ਕਰਦੀ ਇਸ ਕਰਕੇ ਨਵੇਂ ਚੁਣੇ ਗਏ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਪਾਰਟੀ ਦੇ ਪੁਰਾਣੇ ਵਰਕਰ ਹਨ। ਚੁਣੀ ਗਈ ਚੇਅਰਪਰਸਨ ਮਨਜੀਤ ਕੌਰ ਅਤੇ ਵਾਈਸ ਚੇਅਰਪਰਸਨ ਪਰਮਜੀਤ ਕੌਰ ਨੇ ਕਿਹਾ ਕਿ ਇਸ ਚੋਣ ਲਈ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਨ ਅਤੇ ਇਸ ਦੇ ਨਾਲ ਹੀ ਉਹ ਸਾਰੇ ਹੀ ਬਲਾਕ ਸੰਮਤੀ ਦੇ ਮੈਂਬਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨਾਂ ਵੱਲੋਂ ਉਹਨਾਂ ਨੂੰ ਸਰਬ ਸੰਮਤੀ ਨਾਲ ਵੱਡੀ ਜਿੰਮੇਵਾਰੀ ਸੌਂਪੀ ਹੈ। ਇਸ ਦੇ ਨਾਲ ਹੀ ਉਹ ਆਮ ਆਦਮੀ ਪਾਰਟੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪੁਰਾਣੇ ਵਰਕਰਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਇੱਕ ਵੱਡੇ ਅਹੁਦੇ ਦੇ ਕੇ ਵੱਡੀ ਜਿੰਮੇਵਾਰੀ ਦਿੱਤੀ ਹੈ। ਬੇਸ਼ੱਕ ਪਹਿਲਾਂ ਤੋਂ ਹੀ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਜੋਰਾਂ ਉੱਤੇ ਚੱਲ ਰਹੇ ਹਨ ਪਰ ਫਿਰ ਵੀ ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਵੱਧ ਤੋਂ ਵੱਧ ਗਰਾਂਟਾਂ ਲੈ ਕੇ ਪਿੰਡਾਂ ਅੰਦਰ ਰਹਿੰਦੇ ਵਿਕਾਸ ਵੀ ਨੇਪਰੇ ਚਾੜੇ ਜਾ ਸਕਣ।