ਵਾਰਡ-9 ਤੇ 35 ਤੋਂ ਦਰਾਣੀ ਤੇ ਜਠਾਨੀ ਆਹਮੋ-ਸਾਹਮਣੇ
ਵਾਰਡ ਨੰਬਰ 9 ਤੇ 35 ਤੋਂ ਦਰਾਣੀ ਤੇ ਜਠਾਨੀ ਆਹਮੋ ਸਾਹਮਣੇ
Publish Date: Mon, 18 May 2026 04:15 PM (IST)
Updated Date: Tue, 19 May 2026 04:01 AM (IST)

ਵਾਰਡ ਨੰਬਰ 10 ਤੋਂ ਚਾਚੇ-ਭਤੀਜੇ ਦੀ ਟੱਕਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਸ਼ਹਿਰ ਦੇ ਵਾਰਡ-9 ਤੋਂ ਦਰਾਣੀ ਤੇ ਜੇਠਾਨੀ ਦੇ ਵਿਚਕਾਰ ਮੁਕਾਬਲਾ ਦੇਖਣ ਨੂੰ ਦੇਖਣਾ ਹੈ। ਰੇਣੂ ਧਰਮਾ ਦੀ ਪਤਨੀ ਕੁਲਦੀਪ ਧਰਮਾ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਹਨ ਜਦਕਿ ਉਨ੍ਹਾਂ ਦੇ ਵਿਰੁੱਧ ਬਬੀਤਾ ਰਾਣੀ ਪਤਨੀ ਨਰੇਸ ਕੁਮਾਰ ਰਿੰਕੂ ਚੋਣ ਲੜ ਰਹੀ ਹੈ। ਡਿੰਪਲ ਧਰਮਾ ਦੀ ਪਤਨੀ ਦੀ ਚੋਣ ਪ੍ਰਚਾਰ ਦੀ ਕਮਾਨ ਪਿਛਲੀ ਵਾਰ ਨਰੇਸ ਕੁਮਾਰ ਨੇ ਸੰਭਾਲੀ ਸੀ। ਦੋਵੇਂ ਸਕੇ ਭਰਾ ਹਨ ਤੇ ਪਿਛਲੇ ਲੰਮੇਂ ਸਮੇਂ ਤੋਂ ਇਹ ਪਰਿਵਾਰ ਰਾਜਨੀਤੀ ’ਚ ਹੀ ਪਰਿਵਾਰਕ ਮਸਲਿਆਂ ਦੇ ਚਲਦਿਆਂ ਹੁਣ ਇਹ ਦੋਵੇਂ ਇੱਕ ਦੂਸਰੇ ਦੇ ਖਿਲਾਫ਼ ਚੋਣ ਲੜ ਰਹੇ ਹਨ। ਵਾਰਡ ਨੰਬਰ 35 ਤੋਂ ਵੀ ਦਰਾਣੀ ਤੇ ਜੇਠਾਨੀ ਮੈਦਾਨ ’ਚ ਹਨ। ਕਾਂਗਰਸ ਤੋਂ ਪੂਜਾ ਰਾਣੀ ਪਤਨੀ ਅਵਤਾਰ ਗਿੱਲ ਚੋਣ ਲੜ ਰਹੇ ਹਨ। ਉੱਥੇ ਹੀ ਭਾਜਪਾ ਵਲੋਂ ਬੇਬੀ ਰਾਣੀ ਪਤਨੀ ਹੰਸਰਾਜ ਚੋਣ ਲੜ ਰਹੇ ਹਨ। ਦੋਵਾਂ ਦਾ ਇੱਕ ਹੀ ਪਰਿਵਾਰ ਹੈ। ਉੱਥੇ ਵਾਰਡ ਨੰਬਰ 10 ਤੋਂ ਚਾਚਾ ਭਤੀਜਾ ਮੈਦਾਨ ’ਚ ਹਨ। ਆਮ ਆਦਮੀ ਪਾਰਟੀ ਦੀ ਤਰਫ ਤੋਂ ਰਾਕੇਸ਼ ਕੁਮਾਰ ਗੋਲੂ ਚੋਣ ਲੜ ਰਹੇ ਹਨ। ਉੱਥੇ ਉਨ੍ਹਾਂ ਦੇ ਚਾਚਾ ਜਗਨਾਥ ਅਜ਼ਾਦ ਤੌਰ ਤੇ ਚੋਣ ਲੜ ਰਹੇ ਹਨ। ਜਿ਼ਕਰਯੋਗ ਹੈ ਕਿ ਵਾਰਡ ਨੰਬਰ 9-ਰੇਣੂ ਧਰਮਾ (ਆਪ) ਤੇ ਬਬੀਤਾ ਰਾਣੀ (ਭਾਜਪਾ), ਵਾਰਡ ਨੰਬਰ 35 ਤੋਂ ਪੂਜਾ ਰਾਣੀ (ਕਾਂਗਰੇ) ਤੇ ਬੇਬੀ ਰਾਨੀ (ਭਾਜਪਾ) ਤੇ ਵਾਰਡ ਨੰਬਰ 10 ਤੋਂ ਚਾਚਾ ਜਗਨਨਾਥ ਗੱਗੀ (ਆਜ਼ਾਦ) ਤੇ ਰਾਕੇਸ਼ ਕੁਮਾਰ (ਆਪ) ਤੋਂ ਚੋਣ ਲੜ ਰਹੇ ਹਨ।