ਦੋ ਮੋਟਰਸਾਈਕਲਾਂ ਦੀ ਟੱਕਰ ’ਚ ਇਕ ਗੰਭੀਰ ਜ਼ਖ਼ਮੀ
ਦੋ ਮੋਟਰਸਾਈਕਲਾਂ ਦੀ ਟੱਕਰ ’ਚ ਇੱਕ ਗੰਭੀਰ ਜਖਮੀ
Publish Date: Mon, 18 May 2026 04:13 PM (IST)
Updated Date: Tue, 19 May 2026 04:01 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੋਮਵਾਰ ਸਵੇਰੇ ਨਵੀਂ ਦਾਣਾ ਮੰਡੀ ਕੋਟਦੁਨਾਂ ਨੇੜੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ’ਚ ਇਕ ਵਿਅਕਤੀ ਗੰਭੀਰ ਰੂਪ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੜਕ ਸੁਰੱਖਿਆ ਫੋਰਸ ਬਰਨਾਲਾ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਨੇੜੇ ਦਾਣਾ ਮੰਡੀ ਕੋਟਦੁਨਾਂ ਇਕ ਐਕਸੀਡੈਂਟ ਹੋਇਆ ਹੈ। ਸਾਡੀ ਐੱਸਐੱਸਐੱਫ ਦੀ ਟੀਮ ਬਿਨਾਂ ਸਮਾਂ ਗਵਾਏ ਘਟਨਾ ਸਥਾਨ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਤੇ ਘਟਨਾ ਸਥਾਨ ’ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਕਿ ਇਕ ਮੋਟਰਸਾਈਕਲ ਬਿਨਾਂ ਨੰਬਰੀ ਜਿਸ ਨੂੰ ਗੁਰਤੇਜ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਮੱਤੀ ਜ਼ਿਲ੍ਹਾ ਮਾਨਸਾ ਜੋ ਕਿ ਕੋਟਦੁਨੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਆਪਣੇ ਪਿੰਡ ਮੱਤੀ ਵੱਲ ਬਹੁਤ ਤੇਜ਼ ਰਫ਼ਤਾਰ ਤੇ ਰੋਂਗ ਸਾਈਡ ਜਾ ਰਿਹਾ ਸੀ ਤੇ ਅੱਗੋਂ ਆਉਂਦੇ ਇਕ ਮੋਟਰਸਾਈਕਲ (ਪੀਬੀ13ਕਿਊ1625) ਜਿਸ ਨੂੰ ਅੰਮ੍ਰਿਤਪਾਲ ਸਿੰਘ ਪੁੱਤਰ ਮਾਨਾ ਸਿੰਘ ਵਾਸੀ ਕੋਠੇ ਕੋਟਦੁੰਨਾਂ ਜੋ ਕਿ ਬਾਬਾ ਫੌ਼ਜਾ ਸਿੰਘ ਗੁਰਦੁਆਰਾ ਸਾਹਿਬ ਵਾਲੇ ਪਾਸੋਂ ਕੋਟਦੁੰਨੇ ਨੂੰ ਆਪਣੀ ਸਾਈਡ ਜਾ ਰਿਹਾ ਸੀ, ਦਾਣਾ ਮੰਡੀ ਨੇੜੇ ਅੱਗੋਂ ਰੋਂਗਸਾਈਡ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ ਸੀ। ਇਸ ਟੱਕਰ ’ਚ ਗੁਰਤੇਜ ਸਿੰਘ ਉਕਤ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਦਾ ਇਸ ਐਕਸੀਡੈਂਟ ’ਚ ਪੱਟ ਟੁੱਟ ਗਿਆ ਹੈ। ਐੱਸ.ਐੱਸ.ਐੱਫ ਟੀਮ ਵੱਲੋਂ ਜ਼ਖ਼ਮੀ ਨੂੰ ਮੌਕੇ ’ਤੇ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਜ਼ਖ਼ਮੀ ਵਿਆਕਤੀ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚ ਗਏ ਸਨ। ਜੋ ਜ਼ਖ਼ਮੀ ਨੂੰ ਆਪਣੀ ਪ੍ਰਾਈਵੇਟ ਗੱਡੀ ਰਾਹੀ ਇਲਾਜ਼ ਲਈ ਮਾਨਸਾ ਹਸਪਤਾਲ ਲਿਜਾਇਆ ਗਿਆ ,ਜਿੱਥੇ ਜ਼ਖ਼ਮੀ ਦਾ ਇਲਾਜ ਚਲ ਰਿਹਾ ਹੈ। ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਅੱਗੇ ਦੱਸਿਆ ਕਿ ਸਾਡੀ ਟੀਮ ਵੱਲੋਂ ਰੋਡ ਤੋਂ ਵ੍ਹੀਕਲਾਂ ਨੂੰ ਸਾਈਡ ’ਤੇ ਕਰਕੇ ਟਰੈਫਿਕ ਨੂੰ ਨਿਰਵਿਘਨ ਚਾਲੂ ਕਰਵਾਇਆ ਗਿਆ। ਇਸ ਸਾਰੀ ਘਟਨਾ ਦੀ ਜਾਣਕਾਰੀ ਵਾਇਰਲੈੱਸ ਮੈਸੇਜ ਰਾਹੀ ਕੰਟਰੋਲ ਰੂਮ ਬਰਨਾਲਾ ਨੂੰ ਦਿੱਤੀ ਗਈ। ਇਸ ਮੌਕੇ ’ਤੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਤੋਂ ਇਲਾਵਾ ਸਿਪਾਹੀ ਗੁਰਪ੍ਰੀਤ ਸਿੰਘ, ਲੇਡੀ ਸਿਪਾਹੀ ਦੀਪਿਕਾ ਰਾਣੀ ਤੇ ਲੇਡੀ ਸਿਪਾਹੀ ਜਸ਼ਨਦੀਪ ਕੌਰ ਹਾਜ਼ਰ ਸਨ।