ਖੇਤੀਬਾੜੀ ਕਾਮੇ ਦੀ ਕਰੰਟ ਲੱਗਣ ਨਾਲ ਮੌਤ
ਖੇਤੀਬਾੜੀ ਕਾਮੇ ਦੀ ਕਰੰਟ ਲੱਗਣ ਨਾਲ ਮੌਤ
Publish Date: Thu, 07 May 2026 03:55 PM (IST)
Updated Date: Fri, 08 May 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਵਿਖੇ ਖੇਤੀਬਾੜੀ ਕਾਮੇ ਦੀ ਖੇਤ ਮੋਟਰ ਸਟਾਰਟਰ ਤੋਂ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਲੜਕੀ ਕਰਮਜੀਤ ਬੇਗ਼ਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਿਤਾ ਦੁੱਲਾ ਖ਼ਾਨ ਉਮਰ 50 ਸਾਲ ਪੁੱਤਰ ਜ਼ਮੀਲ ਪਿੰਡ ਦੇ ਕਿਸਾਨ ਨਾਲ ਨੌਕਰੀ ਕਰਦਾ ਸੀ। ਉਸ ਦਾ ਪਿਤਾ ਸਵੇਰੇ ਕਿਸਾਨ ਦੇ ਖੇਤ ਗਿਆ ਸੀ। ਜਦੋਂ ਉਸ ਦਾ ਪਿਤਾ ਖੇਤ ’ਚ ਲੱਗੀ ਮੋਟਰ ਚਲਾਉਣ ਲੱਗਿਆ ਤਾਂ ਮੋਟਰ ਸਟਾਰਟਰ ’ਚ ਕਰੰਟ ਆਉਣ ਕਰ ਕੇ ਉਸ ਦੇ ਪਿਤਾ ਦੀ ਮੌਕੇ ’ਤੇ ਮੌਤ ਹੋ ਗਈ। ਪਿੰਡ ਵਾਸੀ ਕਾਮਰੇਡ ਹਰਚਰਨ ਸਿੰਘ ਰੂੜੇਕੇ ਕਲਾਂ, ਗ੍ਰੰਥੀ ਕੇਵਲ ਸਿੰਘ, ਜਗਰੂਪ ਸਿੰਘ, ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁੱਲਾ ਖਾਂ ਆਰਥਿਕ ਤੌਰ ’ਤੇ ਅਤੀ ਗ਼ਰੀਬ ਵਿਅਕਤੀ ਸੀ। ਜਿਸ ਦੇ ਪੰਜ ਲੜਕੀਆਂ ਤੇ ਇਕ ਲੜਕਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਾਮੇ ਦੇ ਪਰਿਵਾਰ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। ਪੁਲਿਸ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੁੱਲਾ ਖਾਂ ਦੀ ਮ੍ਰਿਤਕ ਦੇਹ ਪੁਲਿਸ ਨੇ ਕਬਜ਼ੇ ’ਚ ਲੈ ਲਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਦੇ ਬਿਆਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।