ਝੋਨੇ ਦੇ ਬੀਜ ਖਰੀਦਣ ਲਈ ਫਾਰਮ ਸਲਾਹਕਾਰ ਕੇਂਦਰ ਨਾਲ ਰਾਬਤਾ ਕਰਨ ਕਿਸਾਨ
ਝੋਨੇ ਦੇ ਬੀਜ ਖਰੀਦਣ ਲਈ ਫਾਰਮ ਸਲਾਹਕਾਰ ਕੇਂਦਰ ਨਾਲ ਰਾਬਤਾ ਕਰਨ ਕਿਸਾਨ
Publish Date: Wed, 06 May 2026 05:47 PM (IST)
Updated Date: Wed, 06 May 2026 05:50 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਬਰਨਾਲਾ ਵਿਖੇ ਝੋਨੇ ਦੇ ਬੀਜ ਪੀਆਰ 133 (ਨਵੀਂ ਕਿਸਮ), ਪੀਆਰ 126 ਅਤੇ ਪੂਸਾ ਬਾਸਮਤੀ 1509 ਵਿਕਰੀ ਲਈ ਉਪਲੱਬਧ ਹਨ। ਫਾਰਮ ਸਲਾਹਕਾਰ ਕੇਂਦਰ ਬਰਨਾਲਾ ਤੋਂ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਕਿਸਾਨ ਝੋਨੇ ਦਾ ਮਿਆਰੀ ਬੀਜ ਖਰੀਦਣ ਲਈ ਫਾਰਮ ਸਲਾਹਕਾਰ ਕੇਂਦਰ ਨਾਲ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਫਾਰਮ ਸਲਾਹਕਾਰ ਕੇਂਦਰ ਦਾ ਪਤਾ ਕਚਹਿਰੀ ਰੋਡ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 1ਏ ਨੇੜੇ ਡਾ. ਪ੍ਰਦੀਪ ਸ਼ਰਮਾ ਹੱਡੀਆਂ ਦਾ ਹਸਪਤਾਲ ਹੈ।