21 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ
21 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ
Publish Date: Sat, 02 May 2026 04:27 PM (IST)
Updated Date: Sun, 03 May 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਬੱਲੋਕੇ ਵਿਖੇ 21 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਕੋਮਲਪ੍ਰੀਤ ਸਿੰਘ ਜਿਸ ਦੇ ਪਿਤਾ ਹਰਜੀਤ ਸਿੰਘ ਦੀ 10 ਸਾਲ ਪਹਿਲਾਂ ਮੌਤ ਹੋ ਗਈ ਤੇ ਉਸ ਦੀ ਭੈਣ ਵਿਆਹੁਤਾ ਹੈ, ਜੋ ਕਿ ਸਾਈਪਰਸ ਰਹਿੰਦੀ ਹੈ। ਆਪਣੀ ਮਾਂ ਕੋਲ ਰਹਿੰਦੇ ਕੋਮਲਪ੍ਰੀਤ ਸਿੰਘ ਸਿੱਧੂ ਨੇ ਘਰ ’ਚ ਹੀ ਫਾਹਾ ਲੈ ਲਿਆ। ਪਰਿਵਾਰ ਵੱਲੋਂ ਉਸ ਦੀ ਲਾਸ਼ ਮੌਰਚਰੀ ’ਚ ਰੱਖ ਦਿੱਤੀ ਹੈ ਤੇ ਕੁੱਝ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਉਪਰੰਤ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।