33 ਬੋਤਲ ਸ਼ਰਾਬ ਬਰਾਮਦ, ਕੇਸ ਦਰਜ
33 ਬੋਤਲ ਸ਼ਰਾਬ ਬਰਾਮਦ, ਕੇਸ ਦਰਜ
Publish Date: Sat, 25 Apr 2026 05:30 PM (IST)
Updated Date: Sun, 26 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ’ਚ 33 ਬੋਤਲਾਂ ਸ਼ਰਾਬ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਪਹਿਲੇ ਮਾਮਲੇ ’ਚ ਥਾਣਾ ਟੱਲੇਵਾਲ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜਗਮੇਲ ਸਿੰਘ ਉਰਫ ਪਾਲੀ ਪੁੱਤਰ ਗੁਰਦੇਵ ਸਿੰਘ ਵਾਸੀ ਚੂੰਘਾ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰ ਕੇ ਉਕਤ ਕੋਲੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ। ਦੂਸਰੇ ਮਾਮਲੇ ’ਚ ਥਾਣਾ ਬਰਨਾਲਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰਾਜੂ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਵਾਰਡ ਨੰਬਰ 5, ਕਿਲਾ ਪੱਤੀ ਹੰਡਿਆਇਆ ਨੂੰ ਗ੍ਰਿਫ਼ਤਾਰ ਕਰ ਕੇ 9 ਬੋਤਲ ਸ਼ਰਾਬ ਠੇਕਾ ਦੇਸੀ (ਪੰਜਾਬ ਜਲਵਾ) ਬਰਾਮਦ ਕੀਤੀ।