14 ਬੋਤਲਾਂ ਸ਼ਰਾਬ ਬਰਾਮਦ
14 ਬੋਤਲ ਸ਼ਰਾਬ ਬਰਾਮਦ
Publish Date: Sat, 25 Apr 2026 05:28 PM (IST)
Updated Date: Sun, 26 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਨੇ 14 ਬੋਤਲਾਂ ਸ਼ਰਾਬ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਪੁਲਿਸ ਪਾਰਟੀ ਕਸਬਾ ਭਦੌੜ ਤੋਂ ਬਾਮੀਆਣਾ ਰੋਡ ਨੂੰ ਜਾ ਰਹੇ ਸੀ ਤਾ ਜਦੋਂ ਪੁਲਿਸ ਪਾਰਟੀ ਸੂਏ ਦੇ ਪੁਲ ਕੋਲ ਪੁੱਜੀ ਤਾਂ ਪਟੜੀ ’ਤੇ ਇੱਕ ਨੌਜਵਾਨ ਆਪਣੇ ਹੱਥ ’ਚ ਕੈਨੀ ਪਲਾਸਟਿਕ ਚੁੱਕੀ ਆਉਦਾ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੇ ਹੱਥ ’ਚ ਫੜੀ ਕੈਨੀ ਪਲਾਸਟਿਕ ਨੂੰ ਚੈੱਕ ਕੀਤਾ ਜਿਸ ’ਚੋਂ 14 ਬੋਤਲਾਂ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਉਕਤ ਮਾਮਲੇ ’ਚ ਅਵਤਾਰ ਸਿੰਘ ਉਰਫ ਹੰਗੜਾ ਪੁੱਤਰ ਬੂਟਾ ਸਿੰਘ ਵਾਸੀ ਬਾਹਰਲਾ ਵੇਹੜਾ ਭਦੌੜ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।