ਲੱਕੀ ਪੱਖੋਂ ਨੂੰ ਦੂਜੇ ਦਿਨ ਮਿਲੀ ਦੂਜੀ ਵੱਡੀ ਜਿੰਮੇਵਾਰੀ
ਲੱਕੀ ਪੱਖੋਂ ਨੂੰ ਦੂਜੇ ਦਿਨ ਮਿਲੀ ਦੂਜੀ ਵੱਡੀ ਜਿੰਮੇਵਾਰੀ
Publish Date: Sat, 25 Apr 2026 04:20 PM (IST)
Updated Date: Sun, 26 Apr 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਲ ਇੰਡੀਆ ਕਾਂਗਰਸ ਕਮੇਟੀ ਨੇ ਜਿਥੇ ਐੱਸਸੀ ਡਿਪਾਰਟਮੈਂਟ ਪੰਜਾਬ ਦੇ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਨੂੰ ਚੇਅਰਮੈਨ ਨਿਯੁਕਤ ਕੀਤਾ ਸੀ, ਉਥੇ ਹੀ ਦੂਜੇ ਦਿਨ ਪਾਰਟੀ ਵੱਲੋਂ ਸੂਬਾ ਐਡਵਾਈਜਰੀ ਕੌਂਸਲ ਐੱਸਸੀ ਡਿਪਾਰਟਮੈਂਟ ਦੀ ਇਕ 34 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ’ਚ ਕਾਂਗਰਸ ਪਾਰਟੀ ਨੇ ਐੱਸਸੀ ਵਿੰਗ ਦੇ ਪਹਿਲੀ ਕਤਾਰ ਆਗੂਆਂ ਨੂੰ ਮੈਂਬਰ ਲਿਆ ਹੈ, ਉਥੇ ਹੀ ਇਸ ਕਮੇਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਨੂੰ ਲਗਾਇਆ ਗਿਆ ਹੈ। ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਲਗਾਤਾਰ ਦੂਜੇ ਦਿਨ ਲੱਕੀ ਪੱਖੋਂ ਨੂੰ ਦਿੱਤੀ ਵੱਡੀ ਜਿੰਮੇਵਾਰੀ ’ਤੇ ਜ਼ਿਲ੍ਹਾ ਬਰਨਾਲਾ ਹੀ ਨਹੀਂ ਬਲਕਿ ਪੂਰੇ ਪੰਜਾਬ ’ਚੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਵਧਾਈ ਦੇਣ ਲਈ ਤਾਂਤਾ ਲੱਗਿਆ ਹੋਇਆ ਹੈ। ਇਸ ਐੱਸਸੀ ਡਿਪਾਰਟਮੈਂਟ ਦੀ ਨਵੀਂ ਚੁਣੀ ਕਮੇਟੀ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਥੇ ਮੈਂਬਰ ਹਨ, ਉਥੇ ਹੀ ਡਾਕਟਰ ਅਮਰ ਸਿੰਘ, ਸ਼ੇਰ ਸਿੰਘ ਭਵਾਇਆ, ਅਰੁਣਾ ਚੌਧਰੀ, ਬਲਵਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਪੋਟਲੀ, ਵਿਕਰਮਜੀਤ ਸਿੰਘ ਚੌਧਰੀ, ਅਜੈਬ ਸਿੰਘ ਭੱਟੀ, ਰਾਜ ਕੁਮਾਰ ਵੇਰਕਾ, ਸਾਧੂ ਸਿੰਘ ਧਰਮਸੋਤ, ਤਰਸੇਮ ਸਿੰਘ ਡੀਸੀ, ਕੁਲਦੀਪ ਸਿੰਘ ਵੈਦ, ਸੁਖਵਿੰਦਰ ਸਿੰਘ ਡੈਣੀ, ਪਵਨ ਕੁਮਾਰ, ਗੁਮਰੀ ਘਨੌੜ, ਸੁਰਿੰਦਰ ਸਿੰਘ, ਪ੍ਰੀਤਮ ਸਿੰਘ ਕੋਟਭਾਈ, ਨਾਹਰ ਧਾਰੀਵਾਲ, ਡਾ. ਬਖਸ਼ੀਸ਼, ਪ੍ਰਸਿੰਧ ਲੋਕ ਗਾਇਕ ਤੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਨਰਿੰਦਰ ਤੇ ਕਿਰਨਜੀਤ ਸਿੰਘ ਗਹਿਰੀ ਨੂੰ ਵੀ ਇਸ ਕਮੇਟੀ ’ਚ ਮੈਂਬਰ ਲਿਆ ਗਿਆ ਹੈ।