ਲੋੜਵੰਦ ਲੜਕੀਆਂ ਦਾ ਵਿਆਹ ਸਮਾਗਮ ਅੱਜ
ਲੋੜਵੰਦ ਲੜਕੀਆਂ ਦਾ ਵਿਆਹ ਸਮਾਗਮ ਅੱਜ
Publish Date: Sat, 18 Apr 2026 04:12 PM (IST)
Updated Date: Sun, 19 Apr 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਿੱਖ ਸੇਵਾ ਸੁਸਾਇਟੀ ਪੰਜਾਬ ਇਕਾਈ ਮੌੜ ਨਾਭਾ ਵਲੋਂ ਖ਼ਾਲਸਾ ਪੰਥ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋੜਵੰਦ ਲੜਕੀਆਂ ਦਾ ਵਿਆਹ ਸਮਾਗਮ 19 ਅਪ੍ਰੈਲ ਦਿਨ ਐਤਵਾਰ ਨੂੰ ਪਿੰਡ ਮੌੜ ਨਾਭਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਭਾਈ ਜਗਸੀਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਐਨ.ਆਰ.ਆਈਜ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਵਿਆਹ ਸਮਾਗਮ ਦੌਰਾਨ ਲੜਕੀਆਂ ਨੂੰ ਜਿੱਥੇ ਘਰੇਲੂ ਵਰਤੋਂ ਦਾ ਸਮਾਨ, ਫ਼ਰਨੀਚਰ ਦਿੱਤਾ ਜਾਵੇਗਾ, ਉਥੇ ਬਰਾਤੀ ਸੱਜਣਾਂ ਲਈ ਚਾਹ ਪਾਣੀ, ਮਠਿਆਈ ਅਤੇ ਰੋਟੀ ਦੇ ਪ੍ਰਬੰਧ ਵੀ ਸੁਸਾਇਟੀ ਵਲੋਂ ਕੀਤੇ ਜਾਣਗੇ।