ਨਿਰਮਲ ਡੇਰਾ ਨੈਣੇਵਾਲ ਦਾ ਭਖਿਆ ਵਿਵਾਦ
ਨਿਰਮਲ ਡੇਰਾ ਨੈਣੇਵਾਲ ਦਾ ਭਖਿਆ ਵਿਵਾਦ ਘਟਨਾ ਸਥਾਨ ’ਤੇ ਪੁਲਸ ਪਾਰਟੀ ਪਹੁੰਚੀ,ਜੇਕਰ
Publish Date: Sat, 18 Apr 2026 04:08 PM (IST)
Updated Date: Sun, 19 Apr 2026 04:01 AM (IST)

ਘਟਨਾ ਸਥਾਨ ’ਤੇ ਪੁੱਜੀ ਪੁਲਿਸ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : -ਡੇਰਾ ਨਿਰਮਲ ਨੈਣੇਵਾਲ ਵਿਖੇ ਮਹੰਤ ਦਲੀਪ ਸਿੰਘ ਦਾ ਚੇਲਾ ਮਹੰਤ ਦਰਸ਼ਨ ਸਿੰਘ ਜੋ 1993 ਤੋਂ ਡੇਰੇ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਹੈ ਪ੍ਰੰਤੂ ਡੇਰੇ ਦੇ ਪ੍ਰਬੰਧ ’ਚ ਵਿਘਨ ਪਾਉਣ ਲਈ ਕੁਝ ਅਣਪਛਾਤਿਆਂ ਵੱਲੋਂ 16 ਅਪ੍ਰੈਲ ਨੂੰ ਡੇਰੇ ’ਤੇ ਕਾਬਜ਼ ਹੋਣ ਲਈ ਡੇਰੇ ’ਤੇ ਹੱਲਾ ਬੋਲ ਦਿੱਤਾ ਸੀ। ਡੇਰੇ ’ਚ ਗ੍ਰਾਮ ਪੰਚਾਇਤ, ਪਿੰਡ ਵਾਸੀ ਤੇ ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਸਥਿਤੀ ’ਤੇ ਕਾਬੂ ਪਾਇਆ। ਮਹੰਤ ਦਰਸ਼ਨ ਸਿੰਘ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ 1993 ’ਚ ਮਹੰਤ ਦਲੀਪ ਸਿੰਘ, ਨਿਰਮਲ ਭੇਖ ਤੇ ਇਲਾਕੇ ਦੀ ਸਮੁੱਚੀ ਸੰਗਤ ਵੱਲੋਂ ਮੈਨੂੰ ਡੇਰਾ ਨੈਣੇਵਾਲ ਦੀ ਜ਼ਿੰਮੇਵਾਰੀ ਸੋਪੀ ਸੀ, ਉਨ੍ਹਾਂ ਕਿਹਾ ਕਿ ਮੈਂ 2005 ’ਚ ਜਗਤਾਰ ਸਿੰਘ ਨੂੰ ਆਪਣੇ ਸੇਵਾਦਾਰ ਵਜੋਂ ਰੱਖਿਆ ਸੀ ਪ੍ਰੰਤੂ ਉਸ ਦੀਆਂ ਪਿੰਡ ’ਚ ਗਲਤ ਆਡੀਓ ਵਾਇਰਲ ਹੋਣ ’ਤੇ ਦਸੰਬਰ 2024 ’ਚ ਉਹ ਰਾਤ ਨੂੰ ਡੇਰਾ ਛੱਡ ਕੇ ਭੱਜ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਸਾਰੇ ਹੀ ਪਿੰਡ ਵਾਸੀਆਂ ਦੇ ਅਤੇ ਮਹੰਤ ਦੇ ਰਾਇ ਮਸ਼ਵਰੇ ਨਾਲ 27 ਫਰਵਰੀ 2025 ਨੂੰ ਪਿੰਡ ਨੈਣੇਵਾਲ ਦੇ ਸਰਪੰਚ ਗਗਨਦੀਪ ਸਿੰਘ ਤੇ ਹੋਰ ਨਗਰ ਨਿਵਾਸੀਆਂ ਦੀ ਮੋਜੂਦਗੀ ’ਚ ਜਗਤਾਰ ਸਿੰਘ ਨੂੰ ਬੇਦਖਲ ਕਰ ਦਿੱਤਾ ਤੇ ਡੇਰੇ ’ਚ ਮੁੱਖ ਸੇਵਾਦਾਰ ਦੇ ਤੌਰ ’ਤੇ 2025 ’ਚ ਮਹੰਤ ਜਗਰਾਜ ਸਿੰਘ ਨੂੰ ਲਗਾ ਦਿੱਤਾ ਹੈ। ਮਹੰਤ ਦਰਸ਼ਨ ਸਿੰਘ ਨੇ ਦੱਸਿਆ ਕਿ ਹੁਣ ਗ੍ਰਾਮ ਪੰਚਾਇਤ ਨੈਣੇਵਾਲ, ਨਗਰ ਨਿਵਾਸੀ ਸਿੱਖ ਸੰਗਤ ਦੇ ਸਹਿਯੋਗ ਨਾਲ ਮਹੰਤ ਜਗਰਾਜ ਸਿੰਘ ਬਹੁਤ ਹੀ ਵਧੀਆ ਪ੍ਰਬੰਧ ਚਲਾ ਰਿਹਾ ਹੈ। ਜੇਕਰ ਡੇਰੇ ’ਚ ਅਣਸੁਖਾਵੀਂ ਘਟਨਾ ਵਾਪਰਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ : ਕਿਸਾਨ ਯੂਨੀਅਨ ਪ੍ਰੈਸ ਕਾਨਫਰੰਸ ਦੌਰਾਨ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਹਾ ਕਿ ਡੇਰੇ ਵਿੱਚ ਮਾੜੇ ਅਨਸਰਾਂ ਨੂੰ ਕਾਬਜ਼ ਨਹੀਂ ਹੋਣ ਦੇਵਾਂਗੇ। ਉਨ੍ਹਾਂ ਆਖਿਆ ਕਿ ਜੇਕਰ ਡੇਰਾ ਨਿਰਮਲ ਨੈਣੇਵਾਲ ਵਿਖੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਮੋਜੂਦਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਸਮੁੱਚੇ ਨਗਰ ਨਿਵਾਸੀ ਡੇਰੇ ਦੇ ਮਹੰਤ ਦਰਸ਼ਨ ਸਿੰਘ ਤੇ ਜਗਰਾਜ ਸਿੰਘ ਨਾਲ ਚਟਾਨ ਵਾਂਗ ਖੜੇ ਹਨ। ਸਰਪੰਚ ਗਗਨਦੀਪ ਸਿੰਘ ਨੇ ਕਿਹਾ ਕਿ ਗਲਤ ਅਨਸਰ ਡੇਰੇ ਦਾ ਮਾਹੌਲ ਖ਼ਰਾਬ ਕਰਨ ਦੀਆਂ ਚਾਲਾਂ ਚੱਲ ਰਹੇ ਹਨ ਪ੍ਰਸ਼ਾਸਨ ਉਨ੍ਹਾਂ ਨੂੰ ਨੱਥ ਪਾਵੇ, ਮਹੰਤ ਜਗਰਾਜ ਸਿੰਘ ਨੇ ਦੱਸਿਆ ਕਿ ਡੇਰੇ ’ਚ ਕਿਸੇ ਕਿਸਮ ਦੀ ਲੜਾਈ ਨਹੀਂ ਹੋਈ। ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ ਨੇ ਦੋਨੋਂ ਪਾਰਟੀਆਂ ਨੂੰ ਥਾਣਾ ਭਦੌੜ ਬੁਲਾ ਕੇ ਗੱਲਬਾਤ ਕੀਤੀ ਸੀ ਜੋ ਡੇਰੇ ’ਚ ਲੱਗੇ ਕੈਮਰਿਆਂ ’ਚ ਮੋਜੂਦ ਹੈ, ਜਦੋਂ ਕੁਝ ਵਿਅਕਤੀਆਂ ਦੇ ਕਿਸੇ ਵਿਵਾਦ ’ਚ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।