55 ਪਾਬੰਦੀਸੁਦਾ ਗੋਲੀਆਂ ਬਰਾਮਦ
55 ਪਾਬੰਦੀਸੁਦਾ ਗੋਲੀਆਂ ਬਰਾਮਦ
Publish Date: Wed, 08 Apr 2026 05:27 PM (IST)
Updated Date: Wed, 08 Apr 2026 05:29 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਟੱਲੇਵਾਲ ਦੀ ਪੁਲਿਸ ਨੇ 55 ਪਾਬੰਦੀਸੁਦਾ ਗੋਲੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕਮਲਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਸੁਖਪਾਲ ਸਿੰਘ ਵਾਸੀ ਬੀਹਲਾ ਅਤੇ ਅਰਜਨ ਸਿੰਘ ਪੁੱਤਰ ਰੇਸਮ ਸਿੰਘ ਵਾਸੀ ਭੋਤਨਾ ਦੋਵੇਂ ਨਸ਼ੇ ਦੀਆਂ ਗੋਲੀਆਂ ਸਸਤੇ ਰੇਟ ’ਤੇ ਲਿਆ ਕੇ ਪਿੰਡ ਟੱਲੇਵਾਲ ਅਤੇ ਆਸ-ਪਾਸ ਦੇ ਪਿੰਡਾਂ ’ਚ ਮਹਿੰਗੇ ਭਾਅ ਪਰ ਵੇਚਣ ਦੇ ਆਦੀ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 55 ਨਸ਼ੇ ਦੀਆਂ ਗੋਲੀਆਂ ਰੰਗ ਬਾਵਾ ਬਰਾਮਦ ਕਰਵਾਈਆਂ ਗਈਆਂ।