ਪਿੰਡ ਭੱਦਲਵਡ ਵਿਖੇ ਮੱਕੀ ਵਾਹੁਣ ’ਤੇ ਗੋਲੀਬਾਰੀ ਮਾਮਲਾ ਗਰਮਾਇਆ
ਅਪਡੇਟ ਫਾਈਲ ਨੰਬਰ :26 ਅਪਡੇਟ ਫਾਈਲ ਨੰਬਰ :26
Publish Date: Thu, 07 May 2026 05:17 PM (IST)
Updated Date: Fri, 08 May 2026 04:09 AM (IST)

12 ਮਈ ਨੂੰ ਥਾਣਾ ਠੁੱਲੀਵਾਲ ਅੱਗੇ ਵੱਡੇ ਧਰਨਾ ਦੇਣ ਦਾ ਕੀਤਾ ਐਲਾਨ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਮਹਿਲਕਲਾਂ ਵੱਲੋਂ ਪਿੰਡ ਭੱਦਲਵੱਡ ’ਚ ਵੱਡਾ ਇਕੱਠ ਕਰਕੇ ਕਿਸਾਨ ਦੀ ਮੱਕੀ ਵਾਹੁਣ ਤੇ ਹਮਲੇ ਦੇ ਮਾਮਲੇ ’ਤੇ ਤਿੱਖਾ ਰੋਸ ਜਤਾਇਆ ਗਿਆ ਤੇ ਐਲਾਨ ਕੀਤਾ ਗਿਆ ਕਿ 12 ਮਈ ਨੂੰ ਥਾਣਾ ਠੂੱਲੀਵਾਲ ਅੱਗੇ ਵੱਡਾ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਬਲਾਕ ਮਹਿਲਕਲਾਂ ਦੇ ਪ੍ਰਧਾਨ ਜੱਜ ਸਿੰਘ ਗਹਿਲ, ਮੀਤ ਪ੍ਰਧਾਨ ਰਾਮ ਸਿੰਘ ਸੰਘੇੜਾ, ਜਰਨਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਖਜ਼ਾਨਚੀ ਮਾਨ ਸਿੰਘ ਗੁਰਮ ਨੇ ਕਿਹਾ ਕਿ ਭਾਕਿਯੂ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਦੇ ਸਾਬਕਾ ਪ੍ਰਧਾਨ ਨਿਰਭੈ ਸਿੰਘ ਦੀ ਇਕ ਏਕੜ ਮੱਕੀ ਤੇ 6 ਕਨਾਲ ਹਰਾ ਚਾਰਾ 16 ਅਪ੍ਰੈਲ ਨੂੰ ਇਕ ਧਨਾਢ ਵਿਅਕਤੀ ਵੱਲੋਂ ਟਰੈਕਟਰ ਨਾਲ ਵਾਹ ਦਿੱਤਾ ਗਿਆ ਸੀ, ਜਿਸ ਸਬੰਧੀ ਥਾਣਾ ਠੂੱਲੀਵਾਲ ਤੇ ਡੀਐੱਸਪੀ ਮਹਿਲ ਕਲਾਂ ਨੂੰ ਰਿਪੋਰਟ ਦੇਣ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ 24 ਅਪ੍ਰੈਲ ਨੂੰ ਖੇਤ ’ਚ ਕੰਮ ਕਰ ਰਹੇ ਨਿਰਭੈ ਸਿੰਘ ’ਤੇ ਫਾਇਰਿੰਗ ਕੀਤੀ ਤੇ ਹੱਥੋਂਪਾਈ ਕਰਕੇ ਕਿਰਚਾਂ-ਸੋਟੀਆਂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਨਿਰਭੈ ਸਿੰਘ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਤੇ ਉਹ ਇਲਾਜ ਅਧੀਨ ਰਿਹਾ। ਆਗੂਆਂ ਨੇ ਦੱਸਿਆ ਕਿ ਨਿਰਭੈ ਸਿੰਘ ’ਤੇ ਪਹਿਲਾਂ ਵੀ 2 ਵਾਰ ਹਮਲੇ ਹੋ ਚੁੱਕੇ ਹਨ ਤੇ ਇਹ ਸਾਰਾ ਮਾਮਲਾ ਜ਼ਮੀਨੀ ਵਿਵਾਦ ਨਾਲ ਜੁੜਿਆ ਹੋਇਆ ਹੈ, ਜਥੇਬੰਦੀ ਨੇ ਮੰਗ ਕੀਤੀ ਕਿ ਵਾਹੀ ਗਈ ਮੱਕੀ ਤੇ ਹਰੇ ਚਾਰੇ ਦਾ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਪੂਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜਥੇਬੰਦੀ ਔਰਤ ਆਗੂ ਸੰਦੀਪ ਕੌਰ ਪੱਤੀ ਸੇਖਵਾਂ, ਜਸਵਿੰਦਰ ਕੌਰ, ਸਰਬਜੀਤ ਕੌਰ ਹਮੀਦੀ, ਜਮਨਾ ਦੇਵੀ, ਹਰਦੀਪ ਕੌਰ ਗੁਰਮ, ਪਿੰਡ ਕਮੇਟੀ ਆਗੂ ਹਰਵਿੰਦਰ ਸਿੰਘ, ਨਿਰਭੈ ਸਿੰਘ, ਗਗਨਦੀਪ ਸਿੰਘ ਜੱਸੀ, ਹਰਵਿੰਦਰ ਸਿੰਘ ਮੰਡੇਰ, ਦਲਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਪਿੰਡ ਵਾਸੀ ਹਾਜ਼ਰ ਸਨ।