ਦੁਕਾਨ ਦੇ ਸ਼ੀਸੇ ਭੰਨਣ ਤੇ ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ
ਦੁਕਾਨ ਦੇ ਸ਼ੀਸੇ ਭੰਨਣ ਤੇ ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Fri, 15 May 2026 05:57 PM (IST)
Updated Date: Sat, 16 May 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਦੁਕਾਨ ਦੇ ਸ਼ੀਸੇ ਭੰਨਣ ਤੇ ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਦੱਈ ਹਰਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਢਿੱਲੋਂ ਪੱਤੀ ਪੱਖੌ ਕਲਾ ਨੇ ਬਿਆਨ ਤਹਿਰੀਰ ਕਰਵਾਇਆ ਕਿ ਮਿਤੀ 10 ਮਈ ਨੂੰ ਵਕਤ ਕਰੀਬ 8:00 ਪੀਐੱਮ ਦਾ ਹੋਵੇਗਾ ਕਿ ਉਹ ਆਪਣੀ ਦੁਕਾਨ ’ਤੇ ਕੰਮ ਕਰ ਰਿਹਾ ਸੀ ਤਾਂ ਉਸਦਾ ਚਾਚਾ ਬਲਦੇਵ ਸਿੰਘ ਪੁੱਤਰ ਬੰਤ ਸਿੰਘ, ਸੁਖਵੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਆਨ ਪੱਖੋ ਕਲਾ, ਜਿਨ੍ਹਾਂ ਕੋਲ ਕਸੀਆ ਲੋਹਾ ਤੇ ਪਾਈਪ ਲੋਹਾ ਜਿਸ ’ਤੇ ਗਰਾਰੀ ਜੜੀ ਸੀ, ਉਥੇ ਆ ਗਏ। ਜਿਨ੍ਹਾਂ ਨੇ ਉਸਦੀ ਦੁਕਾਨ ਅੰਦਰ ਵੜਕੇ ਸ਼ੀਸ਼ੇ ਭੰਨ ਦਿੱਤੇ ਤੇ ਉਸਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ। ਇਸਦੀ ਵਜਾ ਰੰਜਸ਼-ਆਪਸ ’ਚ ਪਾਣੀ ਵਾਲੀ ਮੋਟਰ ਦਾ ਰੌਲਾ ਚੱਲਦਾ ਹੈ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਉਕਤ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।