3 ਮੋਬਾਈਲ ਬਰਾਮਦ, ਕੇਸ ਦਰਜ
ਤਿੰਨ ਮੋਬਾਇਲ ਫੋਨ ਬਰਾਮਦ, ਕੇਸ ਦਰਜ
Publish Date: Fri, 15 May 2026 05:54 PM (IST)
Updated Date: Sat, 16 May 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਜਿਲ੍ਹਾ ਜੇਲ੍ਹ ਬਰਨਾਲਾ ’ਚੋਂ ਤਿੰਨ ਮੋਬਾਈਲ ਬਰਾਮਦ ਹੋਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਸਹਾਇਕ ਸੁਪਰਡੈਟ ਜਿਲ੍ਹਾ ਬਰਨਾਲਾ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਜਿਸ ’ਚ ਮਿਤੀ 19-11-2025 ਨੂੰ 02 ਲਵਾਰਿਸ ਮੋਬਾਇਲ ਫੋਨ ਬ੍ਰਾਮਦ ਹੋਣ ਸਬੰਧੀ ਅਤੇ ਪੱਤਰ ਨੰਬਰ 5420 ਮਿਤੀ 10-1-2026 ਜਿਸ ’ਚ 01 ਲਵਾਰਿਸ ਮੋਬਾਇਲ ਫੋਨ ਬ੍ਰਾਮਦ ਹੋਣ ਸਬੰਧੀ ਪੜਤਾਲ ਲਈ ਮੋਸੂਲ਼ ਹੋਈ ਸੀ। ਜਿਸਤੇ ਕਾਰਵਾਈ ਕਰਦੇ ਹੋਏ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਤੇ 02 ਕੀਪੈਡ ਮੋਬਾੀਲ ਕੰਪਨੀ ਕੋਚੱਡਿਆ ਅਤੇ 01 ਕੀਪੈਡ ਮੋਬਾਈਲ ਫੋਨ ਮਾਰਕਾ ਸੈਮਸੰਗ ਬਰਾਮਦ ਕੀਤਾ।