ਸਰਕਾਰੀ ਸਕੂਲ ਝਲੂਰ ’ਚ ਵਿਦਿਆਰਥੀਆਂ ਦੀ ਕੀਤੀ ਕਾਊਂਸਲਿੰਗ
ਸਰਕਾਰੀ ਸਕੂਲ ਝਲੂਰ ’ਚ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ
Publish Date: Wed, 20 May 2026 03:56 PM (IST)
Updated Date: Wed, 20 May 2026 03:58 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਰੁਜ਼ਗਾਰ ਦਫ਼ਤਰ ਬਰਨਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਲੂਰ ’ਚ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ ਗਈ। ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਸ ਸੁਮਿੰਦਰ ਕੌਰ ਕਰੀਅਰ ਕੌਂਸਲਰ ਵੱਲੋਂ ਜ਼ਿਲ੍ਹੇ ਦੇ ਸਕੂਲਾਂ ’ਚ ਜਾ ਕੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਵੱਖ-ਵੱਖ ਕਿੱਤਿਆਂ ’ਚ ਕਰੀਅਰ ਦੀ ਚੋਣ ਪੜ੍ਹਾਈ ਸਬੰਧੀ, ਸਕਿੱਲ ਕੋਰਸਾਂ ਸਬੰਧੀ, ਸਵੈ ਰੁਜ਼ਗਾਰ ਸਕੀਮਾਂ, ਲੋਨ ਸਬੰਧੀ, ਸੀ-ਪਾਈਟ ਕੇਂਦਰ ਵੱਲੋਂ ਸੁਰੱਖਿਆ ਬਲਾਂ ’ਚ ਭਰਤੀ ਲਈ ਲਿਖ਼ਤੀ ਪੇਪਰ, ਫ਼ਿਜ਼ੀਕਲ ਮਾਪਦੰਡਾਂ ਦੀ ਮੁਫ਼ਤ ’ਚ ਤਿਆਰੀ ਸਬੰਧੀ, ਮਾਈ ਭਾਗੋ ਅਰਮਿਡ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ, ਮਹਾਰਾਜਾ ਰਣਜੀਤ ਸਿੰਘ ਆਰਮਿਡ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ’ਚ ਦਾਖਲਾ ਪ੍ਰੀਖਿਆ ’ਚ ਰਜਿਸਟ੍ਰੇਸ਼ਨ ਕਰਵਾਉਣ ਲਈ, ਰੁਜ਼ਗਾਰ ਦਫ਼ਤਰ ’ਚ ਨਾਮ ਦਰਜ ਕਰਵਾਉਣ ਲਈ ਤੇ ਦਫ਼ਤਰ ਦੀਆਂ ਸਾਰੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।