ਬੰਗਾਲ ਜਿੱਤ ਨੇ ਭਾਜਪਾਈਆਂ ਦੇ ਹੌਸਲੇ ਕੀਤੇ ਬੁਲੰਦ : ਛੰਨਾ
ਬੰਗਾਲ ਜਿੱਤ ਨੇ ਭਾਜਪਾਈਆਂ ਦੇ ਹੌਂਸਲੇ ਕੀਤੇ ਬੁਲੰਦ
Publish Date: Wed, 06 May 2026 04:50 PM (IST)
Updated Date: Wed, 06 May 2026 04:50 PM (IST)
ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਛੰਨਾ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਇੱਕ ਤਰਫਾ ਤੇ ਹੂੰਝਾ ਫੇਰ ਜਿੱਤ ਨੇ ਭਾਜਪਾਈਆਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ ਅਤੇ ਭਾਜਪਾਈ ਹੁਣ ਬੰਗਾਲ ਤੋਂ ਬਾਅਦ ਪੰਜਾਬ ਦੀ ਸੱਤਾ ਦੇ ਕਾਬਜ਼ ਹੋਣ ਦੇ ਸੁਪਨੇ ਦੇਖ ਰਹੇ ਹਨ। ਪੱਛਮੀ ਬੰਗਾਲ ਦੇ ਜਿੱਤ ਦੀ ਜਿੱਥੇ ਸਮੂਹ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਉੱਥੇ ਕਿਹਾ ਕਿ ਟੀਐੱਮਸੀ ਉਖਾੜੀ ਹੈ, ਹੁਣ ਪੰਜਾਬ ਦੀ ਵਾਰੀ ਹੈ। ਬੰਗਾਲ ਜਿੱਤ ਦੀ ਖ਼ੁਸ਼ੀ ਵਿੱਚ ਬਾਗ਼ੋ-ਬਾਗ਼ ਹੋਏ ਭਾਜਪਾ ਆਗੂ ਨੇ ਕਿਹਾ ਕਿ ਇਸ ਲਹਿਰ ਵਿੱਚ ਟੀਐੱਮਸੀ ਕਿਧਰੇ ਨਜ਼ਰ ਨਹੀਂ ਆਈ ਬੰਗਾਲ ਦੇ ਨਤੀਜਿਆਂ ਵਿੱਚ ਨਤੀਜਿਆਂ ਵਿੱਚੋਂ ਤਿੰਨ ਡਿਜੀਟ ਵਿੱਚ ਸੀਟਾਂ ਪ੍ਰਾਪਤ ਬਦਲਾਅ ਨੂੰ ਲੈ ਕੇ ਜਿਹੜੀ ਲਹਿਰ ਚੱਲੀ ਉਸ ਨਾਲ ਭਾਜਪਾ ਦਾ ਬਹੁਤ ਪੁਰਾਣਾ ਸੁਪਨਾ ਸਕਾਰ ਹੋਇਆ, ਕਿਉਂਕਿ ਭਾਜਪਾ ਤੇ ਜਨ ਸੰਘ ਦੇ ਸੰਸਥਾਪਕ ਸ਼ਾਮਾਂ ਪ੍ਰਸਾਦ ਮੁਖਰਜੀ ਪ੍ਰਸ਼ਾਦ ਮੁਖਰਜੀ ਬੰਗਾਲ ਦੇ ਵਸਨੀਕ ਹੋਣ ਦੇ ਬਾਵਜੂਦ ਵੀ ਭਾਜਪਾ ਬੰਗਾਲ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਹੁਣ ਤੱਕ ਕਾਮਯਾਬ ਨਹੀਂ ਹੋ ਸਕੀ ਸੀ ਪਰ ਹੁਣ ਮੋਦੀ ਦੀ ਟੀਮ ਨੇ ਅਜਿਹਾ ਕਰ ਕੇ ਸ਼ਾਮਾਂ ਪ੍ਰਸਾਦ ਮੁਖਰਜੀ ਤੇ ਅਟਲ ਬਿਹਾਰੀ ਦਾ ਸੁਪਨਾ ਸਾਕਾਰ ਕੀਤਾ ਹੈ।