ਕੋਆਪ੍ਰੇਟਿਵ ਸੁਸਾਇਟੀ ਯੂਰੀਆ ਖਾਦ ਨਾਲ ਚੁਕਾ ਰਹੀ ਹੈ ਫੀਡ
ਕੋਆਪਰੇਟਿਵ ਸੁਸਾਇਟੀ ਯੂਰੀਆ ਖਾਦ ਨਾਲ ਚੰਬੇੜ ਰਹੀ ਹੈ ਫੀਡ
Publish Date: Wed, 06 May 2026 05:41 PM (IST)
Updated Date: Wed, 06 May 2026 05:41 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਪਿੰਡ ਨੰਗਲਾ ਦੀ ਨਿਊ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਕੋਆਪ੍ਰੇਟਿਵ ਸੁਸਾਇਟੀ ’ਚ ਕਿਸਾਨਾਂ ਨੂੰ ਬਿਨਾਂ ਸਹਿਮਤੀ ਧੱਕੇ ਨਾਲ ਯੂਰੀਆ ਖਾਦ ਨਾਲ ਫੀਡ ਦੀਆਂ ਬੋਰੀਆਂ ਚੁਕਾਈਆਂ ਜਾ ਰਹੀਆਂ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਸੂਬਾ ਆਗੂ ਹਰਜਿੰਦਰ ਸਿੰਘ ਨੰਗਲਾ ਨੇ ਦੱਸਿਆ ਕਿ ਕੋਆਪ੍ਰੇਟਿਵ ਸੁਸਾਇਟੀ ਦੇ ਮੁਲਾਜ਼ਮ ਕਿਸਾਨਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਜਾਂ ਤੋਂ ਇਹ ਗੱਲ ਵਾਰ-ਵਾਰ ਬੋਲ ਰਿਹਾ ਹੈ ਕਿ ਕਿਸਾਨਾਂ ਨੂੰ ਯੂਰੀਆ ਖਾਦ ਨਾਲ ਬਿਨਾਂ ਸਹਿਮਤੀ ਤੋਂ ਕੋਈ ਹੋਰ ਸਾਮਾਨ ਜਾਂ ਫੀਡ ਧੱਕੇ ਨਾਲ ਨਹੀਂ ਲਗਾ ਸਕਦਾ। ਜੇਕਰ ਕੋਈ ਕੋਆਪ੍ਰੇਟਿਵ ਸੁਸਾਇਟੀ ਜਾਂ ਦੁਕਾਨਦਾਰ ਲਾਉਂਦਾ ਹੈ ਤਾਂ ਉਸ ਦੀ ਸ਼ਿਕਾਇਤ ਸਰਕਾਰ ਨੂੰ ਕਰੋ। ਪਰ ਇੱਥੇ ਮੁਲਾਜ਼ਮਾਂ ਵੱਲੋਂ ਸ਼ਰੇਆਮ ਮੁੱਖ ਮੰਤਰੀ ਦੇ ਬਿਆਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਪਸ਼ੂ ਨਹੀਂ ਹਨ ਤਾਂ ਉਹ ਕਿਸਾਨ ਧੱਕੇ ਨਾਲ ਚੁਕਾਈ ਫੀਡ ਕਿਸ ਨੂੰ ਪਾਉਣਗੇ। ਉਨ੍ਹਾਂ ਦੱਸਿਆ ਕਿ ਖ਼ਾਦ ਦੀ ਕੀਮਤ ਤੋਂ ਕਈ ਗੁਣਾ ਜ਼ਿਆਦਾ ਫੀਡ ਦੀ ਕੀਮਤ ਬਣ ਜਾਂਦੀ ਹੈ ਜੋ ਕੇ ਸਰਾਸਰ ਕਿਸਾਨ ਨੂੰ ਕਰਜ਼ੇ ’ਚ ਧੱਕਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨਾਲ ਇਹ ਧੱਕਾ ਬੰਦ ਨਾ ਕੀਤਾ ਗਿਆ ਤਾਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਵੱਲੋਂ ਏਆਰ ਅਤੇ ਡੀਆਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।