ਸਰਕਾਰੀ ਸਕੂਲ ਕੱਟੂ ਨੂੰ ਵਾਟਰ ਕੂਲਰ ਭੇਂਟ ਕੀਤਾ
ਸਰਕਾਰੀ ਸਕੂਲ ਕੱਟੂ ਨੂੰ ਵਾਟਰ ਕੂਲਰ ਭੇਂਟ ਕੀਤਾ
Publish Date: Wed, 29 Apr 2026 05:23 PM (IST)
Updated Date: Thu, 30 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੱਟੂ ਨੂੰ ਪਿੰਡ ਦੇ ਵਸਨੀਕ ਅਤੇ ਹੁਣ ਅਮਰੀਕਾ ਰਹਿ ਰਹੇ ਸਵਰਗਵਾਸੀ ਇੰਜ. ਦਰਸ਼ਨ ਸਿੰਘ ਭੁੱਲਰ (ਯੂ.ਐੱਸ.ਏ) ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ’ਚ ਵਾਟਰ-ਕੂਲਰ ਅਤੇ ਆਰ.ਓ ਭੇਂਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਰੁਪਿੰਦਰ ਸਿੰਘ ਨੇ ਦੱਸਿਆ ਕਿ ਸਵ. ਇੰਜ. ਦਰਸ਼ਨ ਸਿੰਘ ਭੁੱਲਰ ਦੇ ਸਮਾਜ-ਸੇਵੀ ਭਰਾ ਹਰਜੀਤ ਸਿੰਘ ਭੁੱਲਰ ਅਤੇ ਜੋਗਿੰਦਰ ਸਿੰਘ ਭੁੱਲਰ ਵੱਲੋਂ ਲੋਕ-ਸੇਵਾ ਦਾ ਇਹ ਵਡਮੁੱਲਾ ਕਾਰਜ ਕੀਤਾ ਗਿਆ ਹੈ, ਜਿਸ ਨਾਲ ਸਕੂਲ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਗਰਮੀ ਦੇ ਸ਼ੀਜਨ ’ਚ ਪੀਣ ਲਈ ਠੰਡੇ ਪਾਣੀ ਦੀ ਕੋਈ ਵੀ ਦਿੱਕਤ ਨਹੀਂ ਆਵੇਗੀ। ਉਨ੍ਹਾਂ ਨੇ ਸਮੁੱਚੇ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ, ਡੀ.ਐੱਸ.ਐੱਮ ਕੁਲਦੀਪ ਸਿੰਘ ਕਮਲ, ਹੈੱਡਮਾਸਟਰ ਪ੍ਰਦੀਪ ਕੁਮਾਰ ਅਤੇ ਲੈਕਚਰਾਰ ਲਖਵੀਰ ਸਿੰਘ ਵੀ ਮੌਜੂਦ ਸਨ।