ਕੰਪਿਊਟਰ ਸਾਇੰਸ ਵਿਸ਼ੇ ਸਬੰਧੀ ਪੰਜਾਬ ਬੋਰਡ ਦੇ ਫ਼ੈਸਲੇ ਦਾ ਕੀਤਾ ਸਵਾਗਤ
ਕੰਪਿਊਟਰ ਅਧਿਆਪਕਾਂ ਯੂਨੀਅਨ ਵਲੋਂ ਕੰਪਿਊਟਰ ਸਾਇੰਸ ਵਿਸ਼ੇ ਨੂੰ ਲੈ ਕੇ ਪੰਜਾਬ ਬੋਰਡ ਦੇ ਫੈਸਲੇ ਦਾ ਕੀਤਾ ਸਵਾਗਤ
Publish Date: Wed, 19 Nov 2025 06:01 PM (IST)
Updated Date: Thu, 20 Nov 2025 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਪਰਦੀਪ ਕੁਮਾਰ ਤੇ ਸਟੇਟ ਮੀਤ ਪ੍ਰਧਾਨ ਸਿਕੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਡਿਜ਼ੀਟਲ ਯੁੱਗ ਨਾਲ ਜੋੜਨ ਵੱਲ ਇਤਿਹਾਸਕ ਕਦਮ ਲੈਂਦਿਆ ਤੇ ਮੌਜੂਦਾ ਡਿਜੀਟਲ ਯੁੱਗ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਅਕਾਦਮਿਕ ਕੌਂਸਲ ਦੀ ਮੀਟਿੰਗ ’ਚ ਕੰਪਿਊਟਰ ਸਾਇੰਸ ਵਿਸ਼ੇ ਦੇ 10ਵੀਂ ਤੇ 12ਵੀਂ ਜਮਾਤ ਦੇ ਪੇਪਰ ਦੀ ਤਿਆਰੀ ਤੇ ਜਾਂਚ ਬੋਰਡ ਵੱਲੋਂ ਕਰਨ ਤੇ ਨਾਲ ਹੀ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਬਾਹਰੀ ਪ੍ਰੀਖਿਅਕਾਂ ਰਾਹੀਂ ਕਰਵਾਉਣ ਦੇ ਫੈਸਲੇ ਦਾ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਵਲੋਂ ਸਵਾਗਤ ਕੀਤਾ ਗਿਆ ਹੈ। ਕੰਪਿਊਟਰ ਅਧਿਆਪਕਾਂ ਵਲੋਂ ਦੱਸਿਆ ਗਿਆ ਕਿ ਕੰਪਿਊਟਰ ਸਾਇੰਸ ਵਿਸ਼ਾ ਜਮਾਤ 6ਵੀਂ ਤੋਂ 12ਵੀਂ ਤੱਕ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਪੜ੍ਹਾਇਆ ਜਾ ਰਿਹਾ ਸੀ ਪਰ ਹੁਣ ਤੱਕ ਇਸ ਦੀ ਸਿਰਫ ਗੇ੍ਰਡਿੰਗ ਹੀ ਕੀਤੀ ਜਾਂਦੀ ਸੀ ਤੇ ਇਸਦੇ ਅੰਕਾਂ ਦਾ ਵਿਦਿਆਰਥੀਆਂ ਦੇ ਕੁੱਲ ਨਤੀਜੇ ’ਚ ਵੱਡਾ ਯੋਗਦਾਨ ਨਹੀਂ ਹੁੰਦਾ ਸੀ। ਪੰਜਾਬ ਬੋਰਡ ਵੱਲੋਂ ਲਏ ਇਸ ਫੈਸਲੇ ਨਾਲ ਹੁਣ ਕੰਪਿਊਟਰ ਸਾਇੰਸ ਵਿਸੇ ਦੇ ਅੰਕ ਬੋਰਡ ਦੇ ਨਤੀਜੇ ’ਚ ਕੁੱਲ ਅੰਕਾਂ ’ਚ ਸ਼ਾਮਿਲ ਕੀਤੇ ਜਾਣਗੇ ਤੇ ਮਾਰਸ਼ੀਟ ’ਚ ਦਰਜ ਹੋਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਸਿੱਧਾ ਲਾਭ ਮਿਲੇਗਾ ਤੇ ਉਨ੍ਹਾਂ ਦੀ ਮਿਹਨਤ ਦਾ ਸਹੀ ਮੁਲਾਂਕਣ ਹੋਵੇਗਾ।