ਕਰਨਲ ਗਰੁੱਪ ਨੇ ਲਾਇਆ ਖ਼ੂਨਦਾਨ ਕੈਂਪ
ਫਾਊਂਡਰ ਦਿਵਸ ਮੌਕੇ ਕਰਨਲ ਗਰੁੱਪ ਨੇ ਲਾਇਆ ਖੂਨਦਾਨ ਕੈਂਪ
Publish Date: Wed, 06 May 2026 06:04 PM (IST)
Updated Date: Wed, 06 May 2026 06:05 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਕਰਨਲ ਗਰੁੱਪ ਆਫ਼ ਇੰਸਟੀਚਿਊਸ਼ਨ ਵੱਲੋਂ ਫਾਊਂਡਰ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ, ਸ਼ਾਖਾ ਜਾਖਲ ਦੇ ਸਹਿਯੋਗ ਨਾਲ ਸੰਸਥਾ ਦੇ ਕੈਂਪਸ ਵਿਖੇ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਸੰਸਥਾਪਕ ਡਾਇਰੈਕਟਰ ਸੇਵਾਮੁਕਤ ਕਰਨਲ ਓਪੀ ਰਾਠੀ, ਚੰਦਰ ਕਲਾ ਰਾਠੀ ਅਤੇ ਮੈਨੇਜਰ ਨਰੇਸ਼ ਰਾਠੀ ਵੱਲੋਂ ਕੀਤੀ ਗਈ। ਖ਼ੂਨਦਾਨ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਜਸਪਾਲ ਗਰਗ, ਐੱਮਸੀ ਜਾਖਲ ਅਤੇ ਵਿਸ਼ੇਸ਼ ਮਹਿਮਾਨ ਪ੍ਰਜਾਪਿਤਾ ਬ੍ਰਹਮਕੁਮਾਰੀ ਭੈਣ ਕਮਲੇਸ਼ ਰਾਣੀ, ਭੈਣ ਸੰਗੀਤਾ ਰਾਣੀ ਅਤੇ ਹੋਰ ਸਮਾਜ ਸੇਵੀ ਪਤਵੰਤਿਆਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਕਰਨਲ ਪਬਲਿਕ ਸਕੂਲ ਦੇ ਨੰਨ੍ਹੇ ਬੱਚਿਆਂ ਨੇ ਗੀਤ ਪੇਸ਼ ਕੀਤੇ। ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ ਕਿ ਸਾਡੀ ਸੰਸਥਾ ਦਾ ਸੁਪਨਾ ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਵੀ ਹੈ, ਖ਼ੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ। ਸਕੂਲ ਦੇ ਪ੍ਰਿੰ. ਤਰਸੇਮ ਸ਼ਰਮਾਂ ਨੇ ਕਿਹਾ ਕਿ ਫਾਊਂਡਰ ਦਿਵਸ ਨੂੰ ਖ਼ੂਨਦਾਨ ਵਰਗੇ ਪਵਿੱਤਰ ਕੰਮ ਨਾਲ ਮਨਾਉਣਾ ਹੀ ਸਭ ਤੋਂ ਵੱਡੀ ਸਮਾਜ ਸੇਵਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਪੂਜਾ ਰਾਠੀ, ਹਰਜੀਤ ਕੌਰ, ਕੁਲਦੀਪ ਸ਼ਰਮਾ, ਜਸ਼ਨਦੀਪ ਸ਼ਰਮਾ ਹਾਜ਼ਰ ਸਨ। ਗਰੁੱਪ ਦੇ ਮੈਨੇਜਰ ਨਰੇਸ਼ ਰਾਠੀ ਨੇ ਆਏ ਹੋਏ ਸਾਰੇ ਖ਼ੂਨਦਾਨੀਆਂ, ਡਾਕਟਰਾਂ ਦੀ ਟੀਮ ਅਤੇ ਭਾਰਤ ਵਿਕਾਸ ਪ੍ਰੀਸ਼ਦ ਦਾ ਧੰਨਵਾਦ ਕੀਤਾ। ਗਰੁੱਪ ਦੇ ਮੈਨੇਜਰ ਨਰੇਸ਼ ਰਾਠੀ ਨੇ ਆਏ ਹੋਏ ਸਾਰੇ ਖ਼ੂਨਦਾਨੀਆਂ, ਡਾਕਟਰਾਂ ਦੀ ਟੀਮ ਅਤੇ ਭਾਰਤ ਵਿਕਾਸ ਪ੍ਰੀਸ਼ਦ ਦਾ ਧੰਨਵਾਦ ਕੀਤਾ।