ਬੱਚਿਆਂ ਨੂੰ ਮੁੱਢ ਤੋਂ ਦਿੱਤੀ ਜਾਵੇ ਚੰਗੇ ਗੁਣਾਂ ਦੀ ਸਿੱਖਿਆ
ਬੱਚਿਆਂ ਨੂੰ ਮੁੱਢ ਤੋਂ ਦਿੱਤੀ ਜਾਵੇ ਚੰਗੇ ਗੁਣਾਂ ਦੀ ਸਿੱਖਿਆ
Publish Date: Thu, 02 Apr 2026 06:11 PM (IST)
Updated Date: Fri, 03 Apr 2026 04:13 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਦੁਨੀਆ ’ਚ ਮਨੁੱਖ ਕੋਲ ਜੇ ਸਾਰੇ ਸਾਧਨ ਹਨ ਪਰ ਆਦਰਸ਼ ਚਰਿੱਤਰ ਨਹੀਂ ਹੈ ਤਾਂ ਸਭ ਫ਼ਜ਼ੂਲ ਹੈ। ਚਰਿੱਤਰ ਸ਼ਖ਼ਸੀਅਤ ਨੂੰ ਉਭਾਰਦਾ, ਮਨ ਨੂੰ ਉੱਜਵਲ ਕਰਦਾ ਤੇ ਜੀਵਨ ਨੂੰ ਸੰਵਾਰਦਾ ਹੈ। ਚਰਿੱਤਰ ਦੇ ਅਸਰ ਅਧੀਨ ਹੀ ਲੋਕ ਮਿੱਤਰ ਬਣਦੇ ਹਨ। ਵਿਅਕਤੀ ਨੂੰ ਯੋਗਤਾ ਦੀ ਵਜਹਾ ਨਾਲ ਸਫਲਤਾ ਮਿਲਦੀ ਹੈ ਤੇ ਉਸ ਸਫਲਤਾ ਦੀ ਸਾਂਭ-ਸੰਭਾਲ ਚਰਿੱਤਰ ਨਾਲ ਸੰਭਵ ਹੈ। ਸਾਨੂੰ ਆਪਣੇ ਬੱਚਿਆਂ ਨੂੰ ਮੁੱਢ ਤੋਂ ਹੀ ਚੰਗੇ ਗੁਣਾਂ ਦਾ ਹਾਣੀ ਬਣਾਉਣਾ ਚਾਹੀਦਾ ਹੈ ਤਾਂ ਜ਼ੋ ਅੱਗੇ ਚੱਲ ਕੇ ਚੰਗੇ ਨਾਗਰਿਕ ਬਣ ਸਕਣ। ਪੇਸ ਼ਹਨ ਕੁੱਝ ਸਖਤਸੀਆਂ ਦੇ ਵਿਚਾਰ। ਦੇਸ਼ ਦਾ ਭਵਿੱਖ ਹੁੰਦੇ ਬੱਚੇ : ਸੁਖਜਿੰਦਰ ਗਿੱਲ ਸੁਖਜਿੰਦਰ ਸਿੰਘ ਗਿੱਲ ਚੇਅਰਮੈਨ ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਨੇ ਕਿਹਾ ਕਿ ਬੱਚੇ ਦੇ ਚਰਿੱਤਰ ਨਿਰਮਾਣ ਦਾ ਪਹਿਲਾ ਸਿੱਖਿਅਕ ਕੇਂਦਰ ਮਾਪੇ, ਦੂਜਾ ਸਕੂਲ ਤੇ ਤੀਜਾ ਧਾਰਮਿਕ ਸੰਸਥਾਵਾਂ ਹਨ। ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਮਨੁੱਖ ਦਾ ਅਸਲੀ ਸਰਮਾਇਆ ਬੱਚੇ ਹੀ ਹੁੰਦੇ ਹਨ। ਬੱਚੇ ਦੇ ਚਰਿੱਤਰ ਨਿਰਮਾਣ ’ਚ ਪਰਿਵਾਰ ਦਾ ਅਹਿਮ ਯੋਗਦਾਨ ਹੁੰਦਾ ਹੈ। ਸਭ ਤੋਂ ਪਹਿਲਾਂ ਮਾਤਾ- ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਚੰਗੇ ਗੁਣਾਂ ਦੀ ਸਿੱਖਿਆ ਦੇਣ ਭਾਵ ਚੰਗੇ ਸੰਸਕਾਰ ਪੈਦਾ ਕਰਨ। : ਰਿਸ਼ਤਿਆਂ ਬਾਰੇ ਦਿਉ ਜਾਣਕਾਰੀ: ਭਗਵੰਤ ਸਿੰਘ ਭਗਵੰਤ ਸਿੰਘ ਚੇਅਰਮੈਨ ਐਸਡੀ ਪਬਲਿਕ ਸਕੂਲ ਕੱਟੂ ਨੇ ਕਿਹਾ ਕਿ ਬੱਚਿਆਂ ਦਾ ਮਨ ਕੋਰਾ ਕਾਗਜ਼ ਹੈ। ਉਸ ਉੱਤੇ ਜਿਸ ਤਰ੍ਹਾਂ ਦੇ ਵਿਚਾਰ ਲਿਖੇ ਜਾਣਗੇ, ਉਸੇ ਤਰ੍ਹਾਂ ਹੀ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਹੋਵੇਗਾ। ਪਰਿਵਾਰ ੍ਵਵਚ ਰਹਿ ਕੇ ਬੱਚਾ ਸੱਭਿਆਚਾਰਕ ਗਤੀਵਿਧੀਆਂ ੍ਵਵਚ ਹਿੱਸਾ ਲੈਂਦਾ ਹੈ। ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਿਆ ਜਾਵੇ ਤੇ ਪਰਿਵਾਰਕ ਰਿਸ਼ਤਿਆਂ ਬਾਰੇ ਜਾਣਕਾਰੀ ਮੁੱਢ ਤੋਂ ਹੀ ਦਿੱਤੀ ਜਾਵੇ। : ਸਕੂਲ ਨਿਭਾਉਂਦਾ ਅਹਿਮ ਭੂਮਿਕਾ: ਪਵਨ ਧੀਰ ਪਵਨ ਧੀਰ ਚੇਅਰਮੈਨ ਆਰਪੀ ਇੰਟਰਨੈਸ਼ਨਲ ਸਕੂਲ ਸਹਿਣਾ ਨੇ ਕਿਹਾ ਕਿ ਇਸੇ ਤਰ੍ਹਾਂ ਬੱਚੇ ਦਾ ਦੂਜਾ ਸਿੱਖਿਆ ਕੇਂਦਰ ਸਕੂਲ ਹੈ। ਬੱਚੇ ਲਈ ਸਕੂਲ ਦਾ ਵਾਤਾਵਰਨ ਚੰਗਾ ਹੋਣਾ ਚਾਹੀਦਾ ਹੈ ਕਿਉਂਕਿ ਵਾਤਾਵਰਨ ਬੱਚੇ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਅਧਿਆਪਕਾਂ ਵੱਲੋਂ ਅੱਖਰੀ ਗਿਆਨ ਦੇ ਨਾਲ-ਨਾਲ ਬੱਚਿਆਂ ਨੂੰ ਵਿਹਾਰਕ, ਨੈਤਿਕ ਤੇ ਸਰੀਰਕ ਸਿੱਖਿਆ ਵੀ ਦਿੱਤੀ ਜਾਣੀ ਚਾਹੀਦੀ ਹੈ। ਬੱਚੇ ਦਾ ਦਿ੍ਰਸ਼ਟੀਕੋਣ ਵਿਕਸਿਤ ਕਰਨ ਵਿਚ ਸਕੂਲ ਅਹਿਮ ਭੂਮਿਕਾ ਨਿਭਾਉਂਦਾ ਹੈ। ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਬਾਰੇ ਜਾਵੇ ਸਮਝਾਇਆ: ਅਵਤਾਰ ਮਾਨ ਅਵਤਾਰ ਮਾਨ ਚੇਅਰਮੈਨ ਜੀਐੱਨ ਇੰਟਰਨੈਸ਼ਨਲ ਸਕੂਲ ਸੁਖਪੁਰਾ ਨੇ ਕਿਹਾ ਕਿ ਬੱਚੇ ਦਾ ਸਿੱਖਿਆ ਕੇਂਦਰ ਗੁਰੂ ਘਰ ਹੈ ਯਾਨੀ ਧਾਰਮਿਕ ਸੰਸਥਾਵਾਂ। ਬੱਚੇ ਦਾ ਚਰਿੱਤਰ ਨਿਰਮਾਣ ਕਰਨ ’ਚ ਧਾਰਮਿਕ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਬੱਚਿਆਂ ਨੂੰ ਦੱਸਿਆ ਜਾਵੇ ਕਿ ਗੁਰਬਾਣੀ ਸਾਨੂੰ ਕੀ ਸਿੱਖਿਆ ਦਿੰਦੀ ਹੈ, ਗੁਰੂ ਸਾਹਿਬਾਨਾਂ ਦੇ ਦਿੱਤੇ ਉਪਦੇਸ਼ਾਂ ਬਾਰੇ ਉਨ੍ਹਾਂ ਨੂੰ ਸਮਝਾਇਆ ਜਾਵੇ ਤਾਂ ਜੋ ਉਹ ਸਿੱਖੀ ਦੇ ਅਮੀਰ ਵਿਰਸੇ ਨਾਲ ਜੁੜ ਸਕਣ। ਇਸ ਨਾਲ ਬੱਚੇ ਦਾ ਚੰਗਾ ਚਰਿੱਤਰ ਨਿਰਮਾਣ ਹੋ ਸਕਦਾ ਹੈ।