ਚੰਗੀ ਸਿਹਤ ਤੇ ਮਾਨਸਿਕ ਵਿਕਾਸ ਲਈ ਬੱਚਿਆਂ ਨੂੰ ਮੋਬਾਈਲ ਤੋਂ ਰੱਖਿਆ ਜਾਵੇ ਦੂਰ
ਚੰਗੀ ਸਿਹਤ ਤੇ ਮਾਨਸਿਕ ਵਿਕਾਸ ਲਈ ਬੱਚਿਆਂ ਨੂੰ ਮੋਬਾਇਲ ਫੋਨ ਤੋਂ ਰੱਖਿਆ ਜਾਵੇ ਦੂਰ
Publish Date: Sun, 10 May 2026 05:39 PM (IST)
Updated Date: Mon, 11 May 2026 04:06 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਅੱਜ ਦੇ ਸਮੇਂ ’ਚ ਸਮਾਰਟਫੋਨ ਤੇ ਇੰਟਰਨੈੱਟ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਇਸ ਤੋਂ ਬਿਨਾਂ ਅਸੀਂ ਆਪਣੇ ਰੋਜ਼ਾਨਾ ਕੰਮਾਂ ਨੂੰ ਵੀ ਪੂਰਾ ਨਹੀਂ ਕਰ ਸਕਦੇ। ਹੁਣ ਜ਼ਿਆਦਾਤਰ ਮਾਪਿਆਂ ਦੀ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦਾ ਬੱਚਾ ਫੋਨ ਬਹੁਤ ਦੇਖਦਾ ਹੈ। ਜੇ ਉਨ੍ਹਾਂ ਤੋਂ ਫੋਨ ਫੜ ਲਿਆ ਜਾਵੇ ਤਾਂ ਉਹ ਰੋਣਾ ਸ਼ੁਰੂ ਕਰ ਦਿੰਦੇ ਹਨ। ਅੱਜ ਦੇ ਸਮੇਂ ’ਚ ਸਮਾਰਟਫੋਨ ਤੇ ਇੰਟਰਨੈੱਟ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਇਸ ਤੋਂ ਬਿਨਾਂ ਅਸੀਂ ਆਪਣੇ ਰੋਜ਼ਾਨਾ ਕੰਮਾਂ ਨੂੰ ਵੀ ਪੂਰਾ ਨਹੀਂ ਕਰ ਸਕਦੇ। ਬੱਚਿਆਂ ਦਾ ਹਮੇਸ਼ਾ ਫੋਨ ਨਾਲ ਚਿਪਕੇ ਰਹਿਣ ਕਰਕੇ ਇਸ ਦਾ ਅਸਰ ਉਨ੍ਹਾਂ ਦੀ ਸਿਹਤ, ਪੜ੍ਹਾਈ ਤੇ ਮਾਨਸਿਕਤਾ ’ਤੇ ਵੀ ਪੈਂਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਫੋਨ ਚਲਾੳਣ ਸਮੇਂ ਉਨ੍ਹਾਂ ਨੂੰ ਕੰਟਰੋਲ ’ਚ ਰੱਖਿਆ ਜਾਵੇ। ਪੇਸ਼ ਹਨ ਕੁੱਝ ਸਖਸੀਅਤਾਂ ਦੇ ਵਿਚਾਰ: ਬੱਚਿਆਂ ਨੂੰ ਫੋਨ ਤੋਂ ਰੱਖੋ ਦੂਰ : ਡਾ. ਰੁਪੇਸ਼ ਸਿੰਗਲਾ ਪ੍ਰੇਮ ਅੱਖਾਂ ਦੇ ਹਸਪਤਾਲ ਬਰਨਾਲਾ ਦੇ ਐਮਡੀ : ਡਾ. ਰੁਪੇਸ ਸਿੰਗਲਾ ਨੇ ਕਿਹਾ ਕਿ ਬੱਚਿਆਂ ਨੂੰ ਮੋਬਾਇਲ ਫੋਨ ਤੋਂ ਦੂਰ ਰੱਖਣਾ ਉਨ੍ਹਾਂ ਦੀ ਸਰੀਰਕ, ਮਾਨਸਿਕ ਤੇ ਅੱਖਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਜ਼ਿਆਦਾ ਸਕਰੀਨ ਟਾਈਮ ਲਤ, ਅੱਖਾਂ ਦੀ ਕਮਜ਼ੋਰੀ ਤੇ ਵਿਕਾਸ ’ਚ ਰੁਕਾਵਟ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੋਨ ਤੋਂ ਦੂਰ ਰੱਖੋ ਅਤੇ ਵੱਡੇ ਬੱਚਿਆਂ ਲਈ ਖੇਡਣ-ਕੁੱਦਣ ਦੀ ਰੁਟੀਨ ਬਣਾਓ। ਬੱਚਿਆਂ ਨੂੰ ਸ਼ਾਂਤ ਮਾਹੌਲ ਦੇਵੋਂ : ਡਾ. ਨਰੇਸ਼ ਬਾਂਸਲ ਨਰੇਸ ਹਸਪਤਾਲ ਤਪਾ ਦੇ ਐਮਡੀ ਡਾ. ਨਰੇਸ਼ ਬਾਂਸਲ ਤਪਾ ਨੇ ਕਿਹਾ ਕਿ ਬੱਚੇ ਦੀ ਇੱਕ ਪੱਕੀ ਦਿਨ ਚਰਿਆ ਲਾਜਮੀ ਬਣਾਉ ਕਿ ਬੱਚਾ ਹਰ ਦਿਨ ਇੱਕ ਪੱਕੀ ਰੂਟੀਨ ’ਚ ਆਪਣਾ ਹਰ ਕੰਮ ਕਰੇ ਜਿਵੇਂ ਕਿ ਖਾਣਾ-ਪੀਣਾ, ਸੌਣਾ, ਉੱਠਣਾ ਆਦਿ। ਇਸ ਨਾਲ ਬੱਚੇ ਦਾ ਫੋਨ ਵੇਖਣ ਦਾ ਸਮਾਂ ਵੀ ਨਿਰਧਾਰਿਤ ਕਰੋ। ਬੱਚਿਆਂ ਨਾਲ ਪੇਸ਼ ਆਉਂਦੇ ਸਮੇਂ ਆਪਣੇ ਆਪ ਨੂੰ ਸ਼ਾਂਤ ਰੱਖੋ। ਆਪਣੀ ਕਹੀ ਗੱਲ ਤੇ ਦ੍ਰਿੜ ਰਹੋ. ਬੱਚੇ ਨਾਲ ਗੁੱਸੇ ਨਾਲ ਨਾ ਬੋਲੋ। ਆਪਣੇ ਬੱਚੇ ਤੋਂ ਮੋਬਾਈਲ/ਸਕਰੀਨ ਵਾਪਿਸ ਲੈਂਦੇ ਸਮੇਂ ਆਪਣੇ ਬੱਚੇ ਨਾਲ ੳੱਚੀ ਬੋਲਣ ਦੀ ਬਜਾਏ ਸ਼ਾਂਤੀ ਨਾਲ ਗੱਲ ਕਰੋ। ਖੁਦ ਬੱਚਿਆਂ ਸਾਹਮਣੇ ਮੋਬਾਈਲ ਨਾ ਵਰਤੋਂ : ਨਵੀਨ ਕਵਾਤਰਾ :ਨਵੀਨ ਕਵਾਤਰਾ ਪ੍ਰਮੋਟਰ ਅਭੈ ਓਸਵਾਲ ਟਾਊਨਸ਼ਿਪ ਬਰਨਾਲਾ ਨੇ ਕਿਹਾ ਕਿ ਬੱਚੇ ਨੂੰ ਤੁਸੀਂ ਕਦੇ ਵੀ ਉਸ ਕੰਮ ਤੋਂ ਨਹੀਂ ਰੋਕ ਸਕਦੇ ਜੋ ਤੁਸੀਂ ਆਪ ਬੱਚੇ ਦੇ ਸਾਹਮਣੇ ਕਰ ਰਹੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਉਹ ਟੀਵੀ ਨਾ ਦੇਖਣ ਜਾਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਤਾਂ ਆਪ ਵੀ ਬੱਚਿਆਂ ਦੇ ਸਾਹਮਣੇ ਮੋਬਾਈਲ ਫ਼ੋਨ ਦੀ ਵਰਤੋਂ ਬੰਦ ਕਰੋ/ਪ੍ਰਹੇਜ਼ ਕਰੋ। ਬੱਚੇ ਨਾਲ ਹਰ ਦਿਨ ਸਮਾਂ ਬਿਤਾਉ। ਕੋਸ਼ਿਸ਼ ਕਰੋ ਉਸ ਵੇਲੇ ਆਲੇ-ਦੁਆਲੇ ਕੋਈ ਗੈਜੇਟ (ਟੀ.ਵੀ, ਮੋਬਾਇਲ ਆਦਿ) ਨਾ ਹੋਵੇ। ਬੱਚਿਆਂ ਨਾਲ ਆਪਣੇ ਰਿਸ਼ਤੇ ਵਧੀਆ ਰੱਖਣਾ, ਨਿਯਮਿਤ ਤੌਰ ਤੇ ਬੱਚਿਆਂ ਨਾਲ ਸਮਾਂ ਬਿਤਾਉਣਾ ਸਮਾਰਟ ਫੋਨ ਦੀ ਲਤ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ। ਮੋਬਾਈਲ ਫੋਨ ’ਚ ਬੱਚਿਆਂ ਦਾ ਮੋਡ ਸੈੱਟ ਕਰੋ : ਰੋਹਿਤ ਜਿੰਦਲ ਰੋਹਿਤ ਜਿੰਦਲ ਪ੍ਰਮੋਟਰ ਅਭੈ ਓਸਵਾਲ ਟਾਊਨਸ਼ਿਪ ਬਰਨਾਲਾ ਨੇ ਕਿਹਾ ਕਿ ਮੋਬਾਈਲ ਫ਼ੋਨਾਂ ਵਿੱਚ ਬੱਚਿਆਂ ਦਾ ਮੋਡ ਸੈੱਟ ਕਰਨ ਜਾਂ ਕੁਝ ਐਪਾਂ ਲਈ ਪਾਸਵਰਡ ਸੈੱਟ ਕਰਨ ਦਾ ਵਿਕਲਪ ਹੁੰਦਾ ਹੈ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਸਮਾਰਟਫ਼ੋਨ ਦਿੰਦੇ ਹੋ ਤਾਂ ਇਹਨਾਂ ਵਿਕਲਪਾਂ ਦਾ ਇਸਤੇਮਾਲ ਕਰੋ। ਇਹਨਾਂ ਨਾਲ ਤੁਸੀਂ ਫੋਨ ਵੇਖਣ ਦਾ ਸਮਾਂ ਸੈੱਟ ਕਰਦਿੳ ਤੇ ਉਸ ਤੋਂ ਬਾੳਦ ਫੋਨ ਆਪੇ ਹੀ ਬੰਦ ਹੋ ਜਾਵੇਗਾ। ਕਈ ਵਾਰ ਅਸੀਂ ਮਾਪੇ ਹੋਣ ਦੇ ਨਾਤੇ ਆਪਣੇ ਬੱਚਿਆਂ ਨਾਲ ਵਾਅਦਾ ਕਰਦੇ ਹਾਂ ਕਿ ਜੇਕਰ ਉਹ ਰਿਸ਼ਤੇਦਾਰਾਂ ਦੇ ਸਾਹਮਣੇ ਚੰਗਾ ਵਿਵਹਾਰ ਕਰਨਗੇ ਤਾਂ ਉਨ੍ਹਾਂ, ਵੀਡੀਓ ਦੇਖਣ ਜਾਂ ਗੇਮਾਂ ਖੇਡਣ ਲਈ ਮੋਬਾਈਲ ਮਿਲੇਗਾ ਆਦਿ। ਇਹ ਤਰੀਕਾ ਲੰਬੇ ਸਮੇਂ ਲਈ ਕਾਰਗਾਰ ਨਹੀਂ ਰਹੇਗਾ।