ਵਾਤਾਵਰਨ ਪ੍ਰਦੂਸ਼ਣ ਪ੍ਰਤੀ ਬੱਚਿਆਂ ਨੂੰ ਕੀਤਾ ਜਾਗਰੂਕ
ਵਾਤਾਵਰਨ 'ਚ ਪਰਾਲੀ ਦੇ ਧੂੰਏਂ, ਪਾਣੀ ਦੇ ਪ੍ਰਦੂਸ਼ਣ ਤੇ ਹੋਰ ਪ੍ਰਦੂਸ਼ਣ ਦੇ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਸਟੇਟ ਕਾਊਂਸਿਲ ਵੱਲੋਂ ਚਲਾਏ ਜਾ ਰਹੇ ਈ.ਈ.ਪੀ. ਪੋ੍ਗਰਾਮ ਤੇ ਸਟੂਡੈਂਟ ਪੁਲਿਸ ਕੈਡਿਟ ਸਕੀਮ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਸਲੋਗਨ ਲਿਖਣ, ਚਿੱਤਰਕਲਾ, ਭਾਸ਼ਣ ਨਾਟਕ, ਬੂਟੇ ਲਗਾਉਣ ਦੀਆਂ ਸਰਗਰਮੀਆਂ ਕਰ
Publish Date: Fri, 17 May 2024 03:00 AM (IST)
Updated Date: Fri, 17 May 2024 03:00 AM (IST)

ਸਟਾਫ ਰਿਪੋਰਟਰ, ਬਰਨਾਲਾ ; ਵਾਤਾਵਰਨ 'ਚ ਪਰਾਲੀ ਦੇ ਧੂੰਏਂ, ਪਾਣੀ ਦੇ ਪ੍ਰਦੂਸ਼ਣ ਤੇ ਹੋਰ ਪ੍ਰਦੂਸ਼ਣ ਦੇ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਸਟੇਟ ਕਾਊਂਸਿਲ ਵੱਲੋਂ ਚਲਾਏ ਜਾ ਰਹੇ ਈ.ਈ.ਪੀ. ਪੋ੍ਗਰਾਮ ਤੇ ਸਟੂਡੈਂਟ ਪੁਲਿਸ ਕੈਡਿਟ ਸਕੀਮ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਸਲੋਗਨ ਲਿਖਣ, ਚਿੱਤਰਕਲਾ, ਭਾਸ਼ਣ ਨਾਟਕ, ਬੂਟੇ ਲਗਾਉਣ ਦੀਆਂ ਸਰਗਰਮੀਆਂ ਕਰਵਾਈਆਂ ਗਈਆਂ। ਸਕੂਲ ਪਿੰ੍ਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਸਾਇੰਸ ਅਧਿਆਪਕ ਅਮਰਿੰਦਰ ਕੌਰ, ਗੁਰਮੀਤ ਕੌਰ, ਪੂਨਮ ਸ਼ਰਮਾ, ਪਾਇਲ ਗਰਗ ਤੇ ਜਤਿੰਦਰ ਜੋਸ਼ੀ ਦੀ ਨਿਗਰਾਨੀ ਹੇਠ ਇਹ ਸਰਗਰਮੀਆਂ ਵਾਤਾਵਰਣ ਦੀ ਸੰਭਾਲ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਮੁੱਖ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ਹਨ। ਉਨਾਂ੍ਹ ਦੱਸਿਆ ਕਿ ਜੇਕਰ ਹਵਾ ਪਾਣੀ ਹੀ ਪ੍ਰਦੂਸ਼ਤਿ ਹੋਵੇਗਾ ਤਾਂ ਮਨੁੱਖ ਜਿੰਦਾ ਹੀ ਨਹੀਂ ਰਹਿ ਪਾਏਗਾ। ਇਸ ਲਈ ਮਨੁੱਖਤਾ ਦੀ ਭਲਾਈ ਲਈ ਪ੍ਰਦੂਸ਼ਣ ਤੇ ਰੋਕਥਾਮ ਹੋਣਾ ਬਹੁਤ ਜਰੂਰੀ ਹੈ। ਇਹਨਾਂ ਸਰਗਰਮੀਆਂ 'ਚ ਬੱਚਿਆਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ, ਜਿਨਾਂ੍ਹ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਵੀਰ ਸਿੰਘ, ਰਜੇਸ਼ ਕੁਮਾਰ, ਜਸਵੀਰ ਸਿੰਘ, ਰਤਨਦੀਪ ਸਿੰਘ, ਤਿਲਕ ਰਾਮ, ਲਲਿਤਾ, ਸੁਮਨ ਬਾਲਾ, ਰਿਸ਼ੂ, ਮੀਨਾਕਸ਼ੀ ਗਰਗ, ਆਸ਼ਾ ਰਾਣੀ, ਉਪਾਸਨਾ ਸ਼ਰਮਾ, ਰੁਪਿੰਦਰ ਕੌਰ, ਜਸਵੀਰ ਕੌਰ, ਕੁਲਦੀਪ ਕੌਰ, ਸੁਖਦੀਪ ਕੌਰ, ਯੁਵਰਾਜ, ਮਨਜੀਤ ਕੌਰ, ਰਾਸ਼ੀ, ਅਮਨਦੀਪ ਕੌਰ, ਵੀਰਪਾਲ ਕੌਰ ਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।