ਕੈਮਿਸਟ ਐਸੋਸੀਏਸ਼ਨ ਨੇ ਦਵਾਈਆਂ ਦੀਆਂ ਦੁਕਾਨਾਂ ਬੰਦ ਕਰ ਕੇ ਕੀਤਾ ਰੋਸ ਪ੍ਰਗਟ
ਕੈਮਿਸਟ ਐਸੋਸੀਏਸ਼ਨ ਤਪਾ ਨੇ ਦਵਾਈਆਂ ਦੀਆਂ ਦੁਕਾਨਾਂ ਬੰਦ ਕਰਕੇ ਕੀਤਾ ਰੋਸ ਪ੍ਰਗਟ
Publish Date: Wed, 20 May 2026 04:37 PM (IST)
Updated Date: Wed, 20 May 2026 04:40 PM (IST)

ਤਪਾ ਮੰਡੀ : ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਕੈਮਿਸਟ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਮੁਨੀਰ ਮਿੱਤਲ ਅਤੇ ਜਰਨਲ ਸਕੱਤਰ ਖੁਸ਼ਦੀਪ ਗਰਗ ਦੀ ਅਗਵਾਈ ਹੇਠ ਕਰਕੇ ਸਮੁੱਚੀ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਸਬੰਧੀ ਦੁਕਾਨਾਂ ਬੰਦ ਕਰ ਕੇ ਆਪਣਾ ਰੋਸ ਜਾਹਰ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਰ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ’ਚ ਪੰਜਾਬ ਸਰਕਾਰ ਦੇ ਸਿਹਤ ਅਤੇ ਡਰੱਗ ਵਿਭਾਗ ਦੇ ਨੋਟੀਫਿਕੇਸ਼ਨ ’ਚ ਬਦਲਾਅ ਕਰਨਾ, ਜਨ ਔਸ਼ਧੀ ਦੀਆਂ ਦੁਕਾਨਾਂ ਦੀ ਨਿਗਰਾਨੀ ਕਰਨਾ, ਫਾਰਮੇਸੀ ਕੌਂਸਲ ਵੱਲੋਂ ਈ-4 ਲਾਇਸੈਂਸ ਰਿਨਿਊ ਹੋਣ ਤੋਂ ਬਾਅਦ ਵੀ ਰੀਨਿਊ ਨਾ ਕਰਨ ਦੀ ਸਮੱਸਿਆ ਦਾ ਹੱਲ, ਓਐੱਨਡੀਐੱਸ ਪੋਰਟਲ ਦੀਆਂ ਦਿੱਕਤਾਂ ਨੂੰ ਦੂਰ ਕਰਨਾ, ਆਨਲਾਈਨ ਦਵਾਈ ਵਿਕਰੀ ’ਤੇ ਤੁਰੰਤ ਰੋਕ ਲਗਾਉਣਾ, ਨਕਲੀ ਦਵਾਈਆਂ ਖ਼ਿਲਾਫ਼ ਕਾਰਵਾਈ ਦੇ ਨੋਟੀਫਿਕੇਸ਼ਨ ਨੂੰ ਵਾਪਸ ਲੈਣਾ ਅਤੇ ਕਾਰਪੋਰੇਟ ਕੰਪਨੀਆਂ ਦੀ ਮਨਮਾਨੀ ’ਤੇ ਰੋਕ ਲਗਾਉਣਾ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਆਨਲਾਈਨ ਦਵਾਈ ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਸੰਚਾਲਨ ਲਈ ਸਪੱਸ਼ਟ ਨਿਯਮ ਬਣਾਏ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਕੈਮਿਸਟਾਂ ਨਾਲ ਜੋ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ, ਉਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੈਮਿਸਟ ਮਰੀਜ਼ਾਂ ਦੀ ਸੇਵਾ ਲਈ ਹਰ ਸਮੇ ਤਿਆਰ ਰਹਿੰਦੇ ਹਨ। ਪਰ ਸਰਕਾਰ ਵੱਲੋ ਇਹ ਕਾਨੂੰਨ ਕੈਮਿਸਟਾਂ ਤੇ ਥੋਪ ਕੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਹਰਦੀਪ ਪਾਲ ਮਾਨ, ਪੇ੍ਮ ਕੁਮਾਰ, ਅਰੁਣ ਗੋਇਲ, ਵਿਨੋਦ ਜਿੰਦਲ ਵਿੱਕੀ, ਲਵਿਸ਼ ਕੁਮਾਰ, ਰਾਘਵ ਸ਼ਰਮਾ, ਰਾਹੁਲ ਗਰਗ, ਮਨੀਸ਼ ਗਰਗ, ਅਨਮੋਲ ਕਾਂਸਲ ਹੈਰੀ ਆਦਿ ਕੈਮਿਸਟ ਹਾਜ਼ਰ ਸਨ।