ਚੇਅਰਮੈਨ ਕੁੰਭੜਵਾਲ ਨੂੰ ਸਦਮਾ, ਸਹੁਰੇ ਦਾ ਦੇਹਾਂਤ
ਚੇਅਰਮੈਨ ਕੁੰਭੜਵਾਲ ਨੂੰ ਸਦਮਾ ਸਹੁਰੇ ਦਾ ਦਿਹਾਤ
Publish Date: Wed, 20 May 2026 04:53 PM (IST)
Updated Date: Wed, 20 May 2026 04:55 PM (IST)
ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਚਮਕੌਰ ਸਿੰਘ ਕੁੰਭੜਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ, ਉਨ੍ਹਾਂ ਦੇ ਸਹੁਰਾ ਸਾਹਿਬ ਭੋਲਾ ਰਾਮ ਗੁੰਮਟੀ ਦਾ ਅਚਾਨਕ ਦੇਹਾਂਤ ਹੋ ਗਿਆ। ਮ੍ਰਿਤਕ ਭੋਲਾ ਰਾਮ ਮਾਰਕੀਟ ਕਮੇਟੀ ਸ਼ੇਰਪੁਰ ਵਿੱਚ ਆਕਸ਼ਨ ਰਿਕਾਰਡ ਵਜੋਂ ਸੇਵਾ ਨਿਭਾ ਰਹੇ ਵਰਿੰਦਰ ਕੁਮਾਰ ਦੇ ਪਿਤਾ ਸਨ। ਇਸ ਦੁੱਖ ਦੀ ਘੜੀ ਵਿੱਚ ਸਰੀਕ ਹੁੰਦਿਆਂ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸਾਬਕਾ ਚੇਅਰਮੈਨ ਰਘਵੀਰ ਸਿੰਘ ਸਿੱਧੂ, ਸਾਬਕਾ ਉਪ ਚੇਅਰਮੈਨ ਕ੍ਰਿਸ਼ਨ ਕੁਮਾਰ ਸਿੰਗਲਾ, ਐੱਸਸੀ ਵਿੰਗ ਦੇ ਆਗੂ ਰਾਮਦਾਸ ਬਿੱਟੂ, ਸਾਬਕਾ ਸਰਪੰਚ ਰਣਜੀਤ ਸਿੰਘ ਧਾਲੀਵਾਲ ਬਹਾਦਰ ਸਿੰਘ ਢੰਡਾ ਬਲਾਕ ਪ੍ਰਧਾਨ ਜਸਮੇਲ ਸਿੰਘ ਬੜੀ, ਹਲਕਾ ਮਹਿਲ ਕਲਾਂ ਦੇ ਕੋਆਰਡੀਨੇਟਰ ਗੁਰਮੇਲ ਸਿੰਘ ਮੌੜ, ਕਾਮਰੇਡ ਪਰਮਜੀਤ ਕੌਰ ਗੁੰਮਟੀ ਤੋਂ ਇਲਾਵਾ ਇਲਾਕੇ ਦੇ ਆਗੂਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।