ਤਲਵਾਰ ਦਿਖਾ ਕੇ ਪ੍ਰਵਾਸੀ ਮਜ਼ਦੂਰ ਤੋਂ ਨਕਦੀ ਤੇ ਮੋਬਾਈਲ ਖੋਹਿਆ, ਵਾਰਦਾਤ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ
ਤਪਾ-ਘੁੰਨਸ ਲਿੰਕ ਰੋਡ ‘ਤੇ ਚਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਤਲਵਾਰ ਦੀ ਨੌਕ ਤੇ ਇੱਕ ਪ੍ਰਵਾਸੀ ਮਜ਼ਦੂਰ ਨਾਲ ਲੁੱਟਖੋਹ ਕੀਤੇ ਜਾਣ ਦਾ ਸਮਾਂਚਾਰ ਹੈ। ਇਲਾਕੇ ਅੰਦਰ ਵਾਪਰੀ ਇਸ ਘਟਨਾ ਨਾਲ ਲੋਕ ਸਹਿਮ ਦੇ ਮਾਹੌਲ 'ਚ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਮਜ਼ਦੂਰ ਦਲੀਪ ਕੁਮਾਰ ਨੇ ਦੱਸਿਆ ਕਿ ਉਹ ਤਪਾ ਘੁੰਨਸ਼ ਲਿੰਕ ਰੋਡ ਤੇ ਸਥਿਤ ਇੱਕ ਪੋਲਟਰੀ ਫਾਰਮ 'ਚ ਮਜ਼ਦੂਰੀ ਕਰਦਾ ਹੈ
Publish Date: Wed, 29 Apr 2026 04:36 PM (IST)
Updated Date: Wed, 29 Apr 2026 04:41 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ-ਘੁੰਨਸ ਲਿੰਕ ਰੋਡ ‘ਤੇ ਚਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਤਲਵਾਰ ਦੀ ਨੌਕ ਤੇ ਇੱਕ ਪ੍ਰਵਾਸੀ ਮਜ਼ਦੂਰ ਨਾਲ ਲੁੱਟਖੋਹ ਕੀਤੇ ਜਾਣ ਦਾ ਸਮਾਂਚਾਰ ਹੈ। ਇਲਾਕੇ ਅੰਦਰ ਵਾਪਰੀ ਇਸ ਘਟਨਾ ਨਾਲ ਲੋਕ ਸਹਿਮ ਦੇ ਮਾਹੌਲ 'ਚ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਮਜ਼ਦੂਰ ਦਲੀਪ ਕੁਮਾਰ ਨੇ ਦੱਸਿਆ ਕਿ ਉਹ ਤਪਾ ਘੁੰਨਸ਼ ਲਿੰਕ ਰੋਡ ਤੇ ਸਥਿਤ ਇੱਕ ਪੋਲਟਰੀ ਫਾਰਮ 'ਚ ਮਜ਼ਦੂਰੀ ਕਰਦਾ ਹੈ, ਬੀਤੇ ਦਿਨੀ ਮੰਗਲਵਾਰ ਵਾਲੇ ਦਿਨ ਉਹ ਸ਼ਾਮ ਦੇ ਸਮੇਂ ਅਪਣਾ ਰਾਸ਼ਨ ਲੈ ਕੇ ਫਾਰਮ ਵੱਲ ਜਾ ਰਿਹਾ ਸੀ।
ਜਦੋਂ ਉਹ ਪੋਲਟਰੀ ਫਾਰਮ ਨੇੜੇ ਪਹੁੰਚਿਆ ਤਾਂ ਮੋਟਰਸਾਈਕਲਾਂ ‘ਤੇ ਸਵਾਰ ਚਾਰ ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜਿਆਂ ਨਾਲ ਢੱਕੇ ਹੋਏ ਸਨ, ਨੇ ਉਸਨੂੰ ਰੋਕ ਲਿਆ ਤੇ ਉਸਦੀ ਗਰਦਨ ‘ਤੇ ਤਲਵਾਰ ਰੱਖ ਕੇ ਜੇਬ 'ਚ ਪਾਏ ਹੋਏ ਕੁਝ ਰੁਪਏ ਅਤੇ ਮੋਬਾਈਲ ਖੋਹਕੇ ਫਰਾਰ ਹੋ ਗਏ। ਇਸ ਦੌਰਾਨ ਇੱਕ ਲੁਟੇਰੇ ਵੱਲੋਂ ਤਲਵਾਰ ਨਾਲ ਵਾਰ ਕਰਨ ਕਾਰਨ ਉਸਦੀ ਗਰਦਨ ‘ਤੇ ਜਖ਼ਮ ਵੀ ਆਇਆ ਹੈ। ਉਸ ਨੇ ਤੁਰੰਤ ਇਸ ਘਟਨਾ ਸਬੰਧੀ ਸੂਚਨਾ ਆਪਣੇ ਮਾਲਕ ਨੂੰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਤਪਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ,ਇਨ੍ਹਾਂ ਨਕਾਬਪੋਸ਼ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।