ਮੰਦਰ ’ਚੋਂ ਨਕਦੀ ਤੇ ਸੋਨਾ ਚੋਰੀ
ਮੰਦਰ ’ਚੋਂਂ ਨਗਦੀ ਤੇ ਸੋਨਾ ਚੋਰੀ
Publish Date: Sat, 14 Dec 2024 04:27 PM (IST)
Updated Date: Sat, 14 Dec 2024 04:29 PM (IST)
ਮੰਦਰ ’ਚੋਂ ਨਕਦੀ ਤੇ ਸੋਨਾ ਚੋਰੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ’ਚ ਸਥਿਤ ਸ਼ਿਵ ਮੰਦਰ ’ਚੋਂ ਭੇਦਭਰੇ ਹਾਲਾਤਾਂ ’ਚ ਨਕਦੀ ਤੇ ਸੋਨਾ ਚੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਰ ਕਮੇਟੀ ਦੇ ਆਗੂਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੁਜਾਰੀ ਰਾਮ ਦਿਆਲ ਸ਼ਰਮਾ ਤੇ ਉਸ ਦਾ ਪਰਿਵਾਰ ਮੰਦਰ ’ਚ ਹੀ ਰਹਿੰਦਾ ਹੈ ਤੇ ਉਸ ਦਾ ਪੁੱਤਰ ਪੰਡਤ ਲਛਮਣ ਸ਼ਰਮਾ ਜਿੱਥੇ ਆਪਣੇ ਪਿੰਡ ਗਿਆ ਹੋਇਆ ਹੈ, ਉੱਥੇ ਉਸ ਦੀ ਨੂੰਹ ਆਪਣੀ ਲੜਕੀ ਨੂੰ ਲੈਣ ਲਈ ਦੁਪਹਿਰ 12 ਵਜੇ ਦੇ ਕਰੀਬ ਬਰਨਾਲਾ ਗਈ ਸੀ ਤੇ ਪੁਜਾਰੀ ਰਾਮ ਦਿਆਲ ਸ਼ਰਮਾ ਮੰਦਰ ’ਚ ਬਣੇ ਕਮਰੇ ’ਚ ਪਿਆ ਸੀ ਤਾਂ ਮੰਦਰ ’ਚ ਰਿਹਾਇਸ਼ ਵਾਲੀ ਥਾਂ ’ਤੇ ਪਈ ਅਲਮਾਰੀ ’ਚੋਂ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਤੇ ਇਕ ਤੋਲਾ ਸੋਨਾ ਭੇਦਭਰੇ ਹਾਲਾਤ ’ਚ ਚੋਰੀ ਹੋ ਗਇਆ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।