ਸੜਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ
ਸੜਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ
Publish Date: Sat, 18 Oct 2025 03:55 PM (IST)
Updated Date: Sun, 19 Oct 2025 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਟੱਲੇਵਾਲ ਦੀ ਪੁਲਿਸ ਨੇ ਸੜਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਨੇ ਬਿਆਨ ਲਿਖਵਾਇਆ ਕਿ ਮਿਤੀ 17 ਅਕਤੂਬਰ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਅਤੇ ਉਸਦਾ ਭਰਾ ਚਰਾਗ ਖਾਨ ਆਪਣੇ ਬਾਈਕ (ਪੀ.ਬੀ-10 ਡੀ.ਕੇ 7032) ’ਤੇ ਆਪਣੇ ਦੋਸਤ ਬੂਟਾ ਖਾਨ ਪੁੱਤਰ ਰਹਿਮਦੀਨ ਖਾ ਵਾਸੀ ਚੌਹਾਨਕੇ ਖੁਰਦ ਨਾਲ ਕੰਮਕਾਰ ਲਈ ਭਦੌੜ ਨੂੰ ਜਾ ਰਹੇ ਸੀ ਜਦੋਂ ਉਸ ਦਾ ਭਰਾ ਗੁਰੂ ਨਾਨਕ ਕਾਰ ਬਾਜ਼ਾਰ ਸਾਹਮਣੇ ਰੋਡ ’ਤੇ ਪੁੱਜਾ ਤਾਂ ਮੋਗਾ ਸਾਇਡ ਵੱਲੋਂ ਸਕਾਰਪੀਉ ਚਾਲਕ ਨੇ ਤੇਜ਼ ਰਫ਼ਤਾਰ ਨਾਲ ਲਿਆ ਕੇ ਮੋਟਰਸਾਈਕਲ ਦੇ ਪਿੱਛੇ ਮਾਰੀ, ਜਿਸ ਕਾਰਨ ਉਸ ਦਾ ਭਰਾ ਚਰਾਗ ਖਾਨ ਤੇ ਬੂਟਾ ਖਾ ਸੜਕ ’ਤੇ ਡਿੱਗ ਪਏ। ਇਸ ਕਾਰਨ ਉਸਦੇ ਭਰਾ ਤੇ ਉਸ ਦੇ ਦੋਸਤ ਬੂਟਾ ਖਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਉਕਤ ਮਾਮਲੇ ’ਚ ਸਕਾਰਪੀੳ ਗੱਡੀ ਦੇ ਨਾ-ਮਲੂਮ ਡਰਾਇਵਰ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।