ਨਾਜਾਇਜ਼ ਕੁੱਟਮਾਰ ਕਰਨ ’ਤੇ ਮਾਮਲਾ ਦਰਜ
ਨਜਾਇਜ ਕੁੱਟਮਾਰ ਕਰਨ ’ਤੇ ਮਾਮਲਾ ਦਰਜ
Publish Date: Mon, 27 Apr 2026 05:41 PM (IST)
Updated Date: Tue, 28 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਵੱਲੋਂ ਨਾਜਾਇਜ਼ ਤੌਰ ’ਤੇ ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੱਈ ਜਸਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੱਤੀ ਉੱਪਲ ਸਹਿਣਾ ਨੇ ਬਿਆਨ ਦਰਜ ਕਰਵਾਏ ਕਿ ਲਵਪ੍ਰੀਤ ਸਿੰਘ ਨੇ ਉਨ੍ਹਾਂ ਦੇ ਖੇਤ ਸਾਂਝੀ ਵੱਟ ਵਾਲਾ ਖੰਭਾ ਪੁੱਟ ਦਿੱਤਾ, ਜਦੋਂ ਮੁਦੱਈ ਨੇ ਉਸਨੂੰ ਅਜਿਹਾ ਕਰਨ ਬਾਰੇ ਪੁੱਛਿਆਂ ਤਾਂ ਉਹ ਬਹਿਸ ਕਰਨ ਲੱਗ ਪਿਆ, ਜਦੋਂ ਮੁਦੱਈ ਦੁਬਾਰਾ ਖੰਭੇ ਨੂੰ ਟੋਏ ’ਚ ਪਾਉਣ ਲੱਗਾ ਤਾਂ ਲਵਪ੍ਰੀਤ ਸਿੰਘ ਨੇ ਆਪਣੇ ਹੱਥ ’ਚ ਫੜਿਆ ਲੱਕੜ ਦੇ ਡੰਡੇ ’ਚ ਜੜਿਆ ਤਿੱਖਾ ਕਿੱਲ ਖੱਬੀ ਬਾਹ ’ਤੇ ਮਾਰਿਆ ਤੇ ਹੋਰ ਵੀ ਕੁੱਟਮਾਰ ਕੀਤੀ। ਇਸ ਕਾਰਨ ਮੁਦੱਈ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਲਵਪ੍ਰੀਤ ਸਿੰਘ ਤੇ ਦਾਦੀ ਗੁਰਮੇਲ ਕੌਰ ਵਾਸੀਆਨ ਸਹਿਣਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।