ਕਣਕ ਦੀ ਨਾੜ ਨੂੰ ਅੱਗ ਲਗਾਉਣ ’ਤੇ ਮਾਮਲਾ ਦਰਜ
ਕਣਕ ਦੀ ਨਾੜ ਨੂੰ ਅੱਗ ਲਗਾਉਣ ’ਤੇ ਮਾਮਲਾ ਦਰਜ
Publish Date: Sun, 03 May 2026 04:11 PM (IST)
Updated Date: Mon, 04 May 2026 04:05 AM (IST)
ਸਟਾਫ਼ ਰਿਪੋਰਟਰ,ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਨੇ ਕਣਕ ਦੀ ਨਾੜ ਨੂੰ ਅੱਗ ਲਗਾਉਣ ’ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਸ਼ਹਿਣਾ ਦੀ ਪੁਲਿਸ ਨੂੰ ਜਗਰਾਜ ਸਿੰਘ ਕਮ ਕਲੱਸਟਰ ਅਫ਼ਸਰ ਢਿੱਲਵਾਂ ਰਾਹੀ ਪ੍ਰਾਪਤ ਲੋਕੇਸ਼ਨ ਦੇ ਆਧਾਰ ’ਤੇ ਪਿੰਡ ਮੌੜ ਨਾਭਾ ਬੀ ਵਿਖੇ ਮੱਖਣ ਸਿੰਘ ਪੁੱਤਰ ਤੇਜਾ ਸਿੰਘ ਵੱਲੋਂ ਆਪਣੀ ਜ਼ਮੀਨ ’ਚ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਜਾਣ ’ਤੇ ਮਾਨਯੋਗ ਡੀਸੀ ਬਰਨਾਲਾ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਮਾਮਲਾ ਦਰਜ ਕੀਤਾ ਗਿਆ ਹੈ।