ਨਸ਼ੀਲਾ ਪਾਊਡਰ ਬਰਾਮਦ, ਮਾਮਲਾ ਦਰਜ
ਨਸ਼ੀਲਾ ਪਾਊਡਰ ਬਰਾਮਦ ਮਾਮਲਾ ਦਰਜ
Publish Date: Wed, 11 Mar 2026 08:25 PM (IST)
Updated Date: Wed, 11 Mar 2026 08:27 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਜੇਲ੍ਹ ’ਚ ਨਸ਼ੀਲਾ ਪਾਊਡਰ ਬਰਾਮਦ ਹੋਣ ’ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਇੱਕ ਦੀ ਪੁਲਿਸ ਕੋਲ ਵਿਕਾਸ ਸ਼ਰਮਾ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਪੱਤਰ ਅਨੁਸਾਰ ਜੇਲ੍ਹ ਦੀ ਬੈਰਕ ਨੰਬਰ 04 ਵਿਚਲੇ ਹਵਾਲਾਤੀ ਸੰਦੀਪ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਗੈਸ ਏਜੰਸੀ ਦੀ ਬੈਕ ਸਾਈਡ ਗੁਰੂ ਨਾਨਕ ਬਸਤੀ ਢਿੱਲਵਾਂ ਰੋਡ ਤਪਾ ਦੀ ਤਲਾਸ਼ੀ ਦੌਰਾਨ ਉਸ ਦੀ ਪਹਿਨੀ ਹੋਈ ਚੱਪਲ ’ਚੋਂ 0.85 ਗ੍ਰਾਮ ਹਲਕੇ ਗੁਲਾਬੀ ਰੰਗ ਦਾ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।