ਖੁਦਕੁਸ਼ੀ ਲਈ ਮਜ਼ਬੂਰ ਕਰਨ ’ਤੇ ਮਾਮਲਾ ਦਰਜ
ਖੁਦਕੁਸ਼ੀ ਲਈ ਮਜ਼ਬੂਰ ਕਰਨ ’ਤੇ ਮਾਮਲਾ ਦਰਜ
Publish Date: Sun, 03 May 2026 04:10 PM (IST)
Updated Date: Mon, 04 May 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਨੇ ਖੁਦਕੁਸ਼ੀ ਲਈ ਮਜ਼ਬੂਰ ਕਰਨ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਜਸਵਿੰਦਰ ਕੌਰ ਪਤਨੀ ਹਰਜੀਤ ਸਿੰਘ ਵਾਸੀ ਬੱਲੋਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਲੜਕੇ ਕੋਮਲਪ੍ਰੀਤ ਸਿੰਘ ਦੀ ਦੋਸਤੀ ਖੁਸ਼ਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਦਰਾਜ ਨਾਲ ਸੀ, ਇਸ ਬਾਰੇ ਲੜਕੀ ਦੀ ਮਾਤਾ ਹਰਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਦਰਾਜ ਨੂੰ ਪਤਾ ਲੱਗ ਗਿਆ ਸੀ, ਜੋ ਮੁਦੱਈ ਦੇ ਲੜਕੇ ਕੋਮਲਪ੍ਰੀਤ ਸਿੰਘ ਨੂੰ ਝੂਠੇ ਕੇਸ ਦਾ ਡਰਾਵਾ ਦੇ ਕੇ ਉਸ ਕੋਲੋਂ ਅਕਸਰ ਹੀ ਪੈਸੇ ਖਾਂਦੀ ਰਹਿੰਦੀ ਸੀ, ਜਿਸ ਕਰਕੇ ਮੁਦੱਈ ਦੇ ਲੜਕੇ ਨੇ ਹਰਜੀਤ ਕੌਰ ਕੋਲੋਂ ਤੰਗ ਆ ਕੇ ਰਾਤ ਸਮੇਂ ਆਪਣੇ ਘਰ ’ਚ ਫ਼ਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।