ਕੁੱਟਮਾਰ ਕਰਨ ’ਤੇ ਮਾਮਲਾ ਦਰਜ
ਕੁੱਟਮਾਰ ਕਰਨ ’ਤੇ ਮਾਮਲਾ ਦਰਜ
Publish Date: Tue, 19 May 2026 06:01 PM (IST)
Updated Date: Wed, 20 May 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਠੁੱਲੀਵਾਲ ਦੀ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਮੁਦੱਈ ਦਰਸਨ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਠੁੱਲੀਵਾਲ ਨੇ ਬਿਆਨ ਦਰਜ ਕਰਵਾਇਆ ਕਿ ਉਸਦੇ ਲੜਕੇ ਜਸਨਪ੍ਰੀਤ ਸਿੰਘ (ਉਮਰ ਕਰੀਬ 12 ਸਾਲ) ਨੂੰ ਉਸਦੇ ਨਾਲ ਹੀ ਪੜ੍ਹਦੇ ਜਸਕਰਨ ਸਿੰਘ ਪੁੱਤਰ ਪਾਲੀ ਸਿੰਘ ਵਾਸੀ ਠੁੱਲੀਵਾਲ (ਉਮਰ ਕਰੀਬ 12/13 ਸਾਲ) ਨਾਲ ਸਕੂਲ ਦੇ ਖੇਡ ਗਰਾਊਡ ’ਚ ਲੜਾਈ ਹੋ ਗਈ ਸੀ ਤਾਂ ਜਸਕਰਨ ਸਿੰਘ ਨੇ ਆਪਣੇ ਪਿਤਾ ਪਾਲੀ ਸਿੰਘ ਵਾਸੀ ਠੁੱਲ਼ੀਵਾਲ ਨੂੰ ਸੱਦ ਲਿਆਇਆ, ਪਾਲੀ ਸਿੰਘ ਨੇ ਉਸਦੇ ਲੜਕੇ ਨੂੰ ਸਕੂਲ ਵਾਲੀ ਗਲੀ ’ਚ ਘੇਰ ਕੇ ਕੁੱਟਮਾਰ ਕੀਤੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।