ਪਟਾਖੇ ਸਟੋਰ ਕਰਨ ਦੇ ਮਾਮਲੇ ’ਚ 2 ਦੁਕਾਨਦਾਰਾਂ ਦੇ ਖ਼ਿਲਾਫ਼ ਮਾਮਲਾ ਦਰਜ
ਪਟਾਖੇ ਸਟੋਰ ਕਰਨ ਦੇ ਮਾਮਲੇ ’ਚ ਦੋ ਦੁਕਾਨਦਾਰਾਂ ਦੇ ਖਿਲਾਫ਼ ਮਾਮਲਾ ਦਰਜ
Publish Date: Sat, 18 Oct 2025 05:28 PM (IST)
Updated Date: Sun, 19 Oct 2025 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਤਪਾ ਦੀ ਪੁਲਿਸ ਨੇ ਪਟਾਕੇ ਸਟੋਰ ਕਰਨ ਦੇ ਮਾਮਲੇ ’ਚ 2 ਦੁਕਾਨਦਾਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਤਪਾ ਦੇ ਥਾਣਾ ਮੁੱਖੀ ਸ਼ਰੀਫ ਖਾਨ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ’ਚ ਦੁਕਾਨਦਾਰ ਅਜੇ ਕੁਮਾਰ ਵਾਸੀ ਤਪਾ ਤੇ ਘਣਸ਼ਿਆਮ ਦਾਸ ਵਾਸੀ ਤਪਾ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਕੇ ਸੰਘਣੀ ਆਬਾਦੀ ’ਚ ਪਟਾਕੇ ਸਟੋਰ ਕਰ ਕੇ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ, ਅਗਰ ਕਾਰਵਾਈ ਕੀਤੀ ਜਾਵੇ ਤਾਂ ਸਫ਼ਲਤਾ ਮਿਲ ਸਕਦੀ ਹੈ। ਮੌਜੂਦਾ ਸਹਾਇਕ ਥਾਣੇਦਾਰ ਹਰਿੰਦਰ ਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਨੇ ਵੱਖ-ਵੱਖ ਪੁਲਿਸ ਪਾਰਟੀਆਂ ਦੁਆਰਾ ਉਕਤ ਦੁਕਾਨਾਂ ’ਤੇ ਕਾਰਵਾਈ ਕਰਦਿਆਂ ਦੁਕਾਨਾਂ ’ਚ ਪਏ ਪਟਾਕਿਆਂ ਨੂੰ ਜਬਤ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਦੋ ਦੁਕਾਨਦਾਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।