ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Sun, 17 May 2026 04:21 PM (IST)
Updated Date: Mon, 18 May 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਮੁਦੱਈ ਗੋਬਿੰਦ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਤੀ ਤਾਰਾ ਨਿੰਮ ਵਾਲਾ ਮੌੜ ਨੇ ਬਿਆਨ ਦਰਜ ਕਰਵਾਈ ਕਿ ਉਹ ਰੋਟੀ-ਪਾਣੀ ਖਾ-ਪੀ ਕੇ 9 ਪੀਐੱਮ ’ਤੇ ਆਪਣੇ ਘਰ ਬੈਠਾ ਸੀ ਤਾਂ ਅਮਨਦੀਪ ਸਿੰਘ ਉਸਦੇ ਘਰ ਆ ਗਿਆ ਤੇ ਸੀਖਾਂ ਵਾਲੀ ਡੱਬੀ ਮੰਗਣ ਲੱਗ ਗਿਆ। ਮੁਦੱਈ ਦੇ ਮਨਾ ਕਰ ’ਤੇ ਉਸਦੀ ਡੰਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਕਰ ਕੇ ਮੌਕੇ ਤੋਂ ਚਲਾ ਗਿਆ। ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਤਪਾ ਦਾਖਲ ਹੋਇਆ ਸੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।