ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ
ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Fri, 08 May 2026 05:34 PM (IST)
Updated Date: Sat, 09 May 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਤਪਾ ਦੀ ਪੁਲਿਸ ਵੱਲੋਂ ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੱਈ ਕੁਲਵਿੰਦਰ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਆਨੰਦਪੁਰ ਬਸਤੀ ਤਪਾ ਨੇ ਬਿਆਨ ਦਰਜ ਕਰਵਾਇਆ ਕਿ ਉਹ ਆਪਣੀ ਪਤਨੀ ਹਰਜੀਤ ਕੌਰ ਤੇ ਦੋਵੇਂ ਬੱਚਿਆ ਨਾਲ ਆਪਣੇ ਬੂਲਟ ਮੋਟਰਸਾਈਕਲ ’ਤੇ ਆਪਣੀ ਭੂਆ ਕੋਲ ਪਿੰਡ ਕੁੰਬੜਵਾਲ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਗੁਆਂਢਣ ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਆਪਣੀ ਕੁੱਤੀ ਨੂੰ ਘੰਮਾ ਰਹੀ ਸੀ ਤਾਂ ਜਦੋਂ ਉਸ ਕੋਲ ਪੁੱਜੇ ਤਾਂ ਉਸਦੀ ਕੁੱਤੀ ਬੂਲਟ ਮੋਟਰਸਾਈਕਲ ’ਚ ਵੱਜ ਗਈ ਤਾਂ ਮੁਦੱਈ ਨੇ ਮੋਟਰਸਾਈਕਲ ਰੋਕ ਲਿਆ ਤੇ ਸੁਖਵਿੰਦਰ ਕੌਰ ਉਸ ਨੂੰ ਉੱਚੀ-ਉੱਚੀ ਗਾਲੀ-ਗਲੋਚ ਕਰਨ ਲੱਗ ਪਈ ਤੇ ਸਾਡੇ ਨਾਲ ਹੱਥੋ ਪਾਈ ਕਰਨ ਲੱਗ ਪਈ। ਮੌਕੇ ’ਤੇ ਲਖਵਿੰਦਰ ਸਿੰਘ, ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ, ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਪੁੱਤਰਾਨ ਜਸਵਿੰਦਰ ਸਿੰਘ ਵਾਸੀਆਨ ਤਪਾ ਤੇ 2 ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।