ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ
ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Mon, 27 Apr 2026 05:43 PM (IST)
Updated Date: Tue, 28 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਮੁਦੱਈ ਹੈਪੀ ਸਿੰਘ ਪੁੱਤਰ ਪਾਲ ਸਿੰਘ ਵਾਸੀ ਖੁੱਡੀ ਪੱਤੀ ਧੌਲਾ ਨੇ ਬਿਆਨ ਦਰਜ ਕਰਵਾਏ ਕਿ ਪਿੰਡ ਦਾ ਸਰਪੰਚ ਹਮੀਰ ਸਿੰਘ ਸਮੇਤ ਠੇਕੇਦਾਰ ਸਮਸ਼ੇਰ ਸਿੰਘ ਤੇ ਮਿਸਤਰੀ ਮਨਪ੍ਰੀਤ ਸਿੰਘ ਨਾਲ ਸਾਡੇ ਘਰ ਨੇੜੇ ਜੋ ਪੰਚਾਇਤੀ ਜਮੀਨ ਹੈ ਉਸ ’ਚ ਗਰਾਊਂਡ ਬਣਾਉਣ ਲਈ ਮਿਣਤੀ ਕਰਨ ਆਏ ਸੀ, ਜਿਨ੍ਹਾਂ ਕੋਲ ਮੈਂ ਤੇ ਮੇਰਾ ਭਰਾ ਹਰਪ੍ਰੀਤ ਸਿੰਘ ਖੜ੍ਹੇ ਸੀ ਜਦੋਂ ਮਿਣਤੀ ਕਰਨ ਲੱਗੇ ਤਾ ਸਾਡੇ ਪਿੰਡ ਦੇ ਬਸੰਤ ਸਿੰਘ, ਜਸਵੀਰ ਸਿੰਘ, ਸ਼ਿੰਦਰ ਕੌਰ ਤੇ ਬਸੰਤ ਸਿੰਘ ਦਾ ਦੋਹਤਾ ਜਿਨ੍ਹਾਂ ਪਾਸ ਟਕੂਆ, ਕਹੀ, ਡਾਂਗਾਂ ਵਗੈਰਾ ਸੀ ਉਥੇ ਆ ਗਏ। ਜਿਨ੍ਹਾਂ ਨੇ ਸਾਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਬਸੰਤ ਸਿੰਘ, ਜਸਵੀਰ ਸਿੰਘ, ਸਿੰਦਰ ਕੌਰ ਵਾਸੀਆਨ ਧੌਲਾ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।