ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ
ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Mon, 27 Apr 2026 05:38 PM (IST)
Updated Date: Tue, 28 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਮੁਦੱਈ ਜਗਦੇਵ ਸਿੰਘ ਪੁੱਤਰ ਜੈ ਸਿੰਘ ਵਾਸੀ ਨਿਹਾਲੂਵਾਲ ਤਹਿਸੀਲ ਮਹਿਲ ਕਲਾਂ ਨੇ ਬਿਆਨ ਦਰਜ ਕਰਵਾਏ ਕਿ ਲਵਪ੍ਰੀਤ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਨਿਹਾਲੂਵਾਲ ਤੇ ਕੁਲਜਿੰਦਰ ਸਿੰਘ ਉਰਫ ਪ੍ਰਭ ਪੁੱਤਰ ਗੋਬਿੰਦ ਸਿੰਘ ਵਾਸੀ ਨਿੰਮ ਵਾਲੇ ਮੋੜ ਹਾਲ ਅਬਾਦ ਨਿਹਾਲੂਵਾਲ ਤੇ 02 ਨਾਮਾਲੂਮ ਵਿਅਕਤੀ 2 ਮੋਟਰਸਾਈਕਲਾਂ ’ਤੇ ਆਏ ਜੋ ਤਹਿਸ਼ ’ਚ ਆ ਕੇ ਮੈਨੂੰ ਕਹਿਣ ਲੱਗੇ ਕਿ ਉਸ ਦਿਨ ਤਾਂ ਤੂੰ ਬਚ ਗਿਆ ਅੱਜ ਤੇਰੀਆਂ ਲੱਤਾਂ, ਬਾਹਾਂ ਤੋੜ ਕੇ ਤੈਨੂੰ ਘਰ ਭੇਜਾਂਗੇ। ਜਿਨ੍ਹਾਂ ਨੇ ਮੁਦੱਈ ਦੀ ਕੁੱਟਮਾਰ ਕੀਤੀ। ਨਾ-ਮਾਲੂਮ ਵਿਅਕਤੀ ਨੇ ਆਪਣੇ ਹੱਥ ’ਚ ਫੜੇ ਸੋਟੀ ਦਾ ਵਾਰ ਮਾਰ ਦੇਣ ਦੀ ਨੀਅਤ ਨਾਲ ਮੇਰੇ ਸਿਰ ’ਚ ਮਾਰਿਆ। ਜਿਸ ਨਾਲ ਮੇਰੇ ਸਿਰ ’ਚੋ ਖੂਨ ਨਿੱਕਲਣ ਲੱਗ ਪਿਆ। ਜੋ ਮੌਕੇ ’ਤੇ ਧਮਕੀਆ ਦਿੰਦੇ ਹੋਏ ਆਪਣੇ ਹਥਿਆਰਾ ਸਮੇਤ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜ ਗਏ ਸਨ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਲਵਪ੍ਰੀਤ ਸਿੰਘ ਵਾਸੀ ਨਿਹਾਲੂਵਾਲ, ਕੁਲਜਿੰਦਰ ਸਿੰਘ ਉਰਫ ਵਾਸੀ ਨਿੰਮ ਵਾਲਾ ਮੋੜ ਹਾਲ ਅਬਾਦ ਨਿਹਾਲੂਵਾਲ ਤੇ 02 ਨਾਮਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।