- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸਮਫ਼ਰੋਸੀ ਦਾ ਧੰਦਾ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਇਕ ਬਰਨਾਲਾ ਦੀ ਪੁਲਿਸ ਨੇ ਜਿਸਮਫ਼ਰੋਸੀ ਦਾ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਮੁਸਕਾਨ ਪੁੱਤਰੀ ਮੁਹੰਮਦ ਰਫੀ ਵਾਸੀ ਨੇੜੇ ਆਈਟੀਆਈ ਲੜਕੀਆ ਕਿਲਾ ਮੁਹੱਲਾ ਬਰਨਾਲਾ, ਰਾਜਿੰਦਰ ਸਿੰਘ ਵਾਸੀ ਬਸਗਾਓ ਜ਼ਿਲ੍ਹਾ ਅਲਮੋਰਾ ਉੱਤਰਾਖੰਡ ਤੇ ਦੀਪੇਦਰ ਚੰਦਰ ਪਾਂਡੇ ਪੁੱਤਰ ਅਨੰਦ ਬੱਲਬ ਪਾਂਡੇ ਵਾਸੀ ਚਗੇਠੀ ਜ਼ਿਲ੍ਹਾ ਅਲਮੋਰਾ ਉਤਰਾਖੰਡ ਡਾਇਮੰਡ ਹੋਟਲ ਬਰਨਾਲਾ ਵਿਖੇ ਜਿਸਮਫਰੋਸੀ ਦਾ ਧੰਦਾ ਕਰਦੇ ਹਨ ਤੇ ਆਮ ਲੋਕਾ ਤੋਂ ਕਾਫੀ ਪੈਸੇ ਬਟੋਰਦੇ ਹਨ। ਪੁਲਿਸ ਨੇ ਮੌਕੇ ’ਤੇ ਰੇਡ ਕਰਕੇ ਉਕਤਾਨ ਵਿਅਕਤੀਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ।