ਲੁੱਟਖ਼ੋਹ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ
ਲੁੱਟਖ਼ੋਹ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Sun, 17 May 2026 04:03 PM (IST)
Updated Date: Mon, 18 May 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਲੁੱਟਖ਼ੋਹ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੱਈ ਨਵਜੋਤ ਕੌਰ ਉਰਫ ਜੋਤ ਪੁੱਤਰੀ ਨਿਰਮਲ ਸਿੰਘ ਪੁੱਤਰ ਲਾਲ ਸਿੰਘ ਵਾਸੀ ਧਨੇਰ ਨੇ ਬਿਆਨ ਦਰਜ ਕਰਵਾਏ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ ਦਫ਼ਤਰ ਮਹਿਲ ਕਲਾਂ ਤੋਂ ਵਾਪਸ ਘਰ ਹਰਜੀਤ ਕੌਰ ਪੁੱਤਰੀ ਜਗਦੇਵ ਸਿੰਘ ਵਾਸੀ ਧਨੇਰ ਦੀ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਧਨੇਰ ਨੂੰ ਜਾ ਰਹੇ ਸੀ। ਜਦੋਂ ਉਹ ਪਿੰਡ ਮਹਿਲ ਕਲਾਂ ਤੋਂ ਧਨੇਰ ਸਾਇਡ ਹੱਡਾ ਰੋੜੀ ਕੋਲ ਪੁੱਜੇ ਤਾਂ ਉਨ੍ਹਾਂ ਦੇ ਪਿੱਛੇ ਤੋਂ ਇਕ ਮੋਟਰਸਾਈਕਲ ’ਤੇ 2 ਨਾਮਾਲੂਮ ਵਿਅਕਤੀਆ ਨੇ ਮੁਦੱਈ ਦੇ ਹੱਥ ’ਚ ਫੜਿਆ ਪਰਸ ਖਿੱਚ ਲਿਆ ਪਰ ਉਸਨੇ ਆਪਣਾ ਪਰਸ ਨਹੀਂ ਛੱਡਿਆ, ਤਾਂ ਨਾਮਾਲੂਮ ਵਿਅਕਤੀ ਨੇ ਮੁਦੱਈ ਦੇ ਪੇਟ ’ਚ ਲੱਤ ਮਾਰੀ ਤੇ ਪਰਸ ਝਪਟ ਮਾਰ ਕੇ ਖੋਹ ਲਿਆ। ਪਰਸ ’ਚ 1 ਮੋਬਾਈਲ ਟੱਚ ਸਕਰੀਨ ਤੇ 8 ਹਜ਼ਾਰ ਰੁਪਏ ਨਕਦੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ।