ਗਾਂਜਾ ਬਰਾਮਦ ਹੋਣ ’ਤੇ ਮਾਮਲਾ ਦਰਜ
ਗਾਂਜਾ ਬਰਾਮਦ ਹੋਣ ’ਤੇ ਮਾਮਲਾ ਦਰਜ
Publish Date: Wed, 11 Mar 2026 08:17 PM (IST)
Updated Date: Wed, 11 Mar 2026 08:21 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਵੱਲੋਂ ਦੋ ਔਰਤਾਂ ਪਾਸੋਂ ਗਾਂਜਾ ਬਰਾਮਦ ਹੋਣ ’ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੁਖਬਰ ਦੀ ਇਤਲਾਹ ’ਤੇ ਛਾਪੇਮਾਰੀ ਕਰ ਕੇ ਬਾਹੱਦ ਰੇਲਵੇ ਲਾਈਨ ਨਾਲ ਰਸਤਾ ਨੇੜੇ ਟਰਾਈਡੈਂਟ ਫੈਕਟਰੀ ਬਰਨਾਲਾ ਪਾਸ ਤੋਂ ਸਰਸਾਤੀ ਦੇਵੀ ਪਤਨੀ ਪਿੰਟੂ ਬਿੰਨ ਤੇ ਮੰਜੂਰਬਾ ਦੇਵੀ ਪਤਨੀ ਅਜੈ ਬਿੰਨ ਵਾਸੀਆਨ ਨੇੜੇ ਰੇਲਵੇ ਸਟੇਸਨ ਬਰਨਾਲਾ ਨੂੰ 100 ਗ੍ਰਾਮ ਗਾਂਜਾ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।