ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Tue, 03 Mar 2026 06:12 PM (IST)
Updated Date: Wed, 04 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਹਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਨੇ ਬਿਆਨ ਲਿਖਵਾਇਆ ਕਿ ਮਿਤੀ 01 ਮਾਰਚ ਨੂੰ ਮੁਦੱਈ ਆਪਣੇ ਘਰੋ ਕੰਮ ਕਾਰ ਦੇ ਸਬੰਧ ’ਚ ਰਾਮਗੜੀਆ ਰੋਡ ਤੋਂ ਚੱਲਕੇ ਤਰਕਸ਼ੀਲ ਚੌਕ ਨੂੰ ਜਾ ਰਿਹਾ ਸੀ ਤਾਂ ਜਦੋ ਮੁਦੱਈ ਐਸਐਸਡੀ ਕਾਲਜ ਬਰਨਾਲਾ ਕੋਲ ਪੁੱਜਿਆ ਤਾਂ ਸੁਖਦੇਵ ਰਾਮ ਤੇ 04/05 ਨਾਮਾਲੂਮ ਵਿਅਕਤੀਆਂ ਨੇ ਘੇਰਕੇ ਮੁਦੱਈ ਦੀ ਕੁੱਟਮਾਰ ਕੀਤੀ। ਪੁਲਿਸ ਨੇ ਮੁਦਈ ਦੇ ਬਿਆਨ ’ਤੇ ਸੁਖਦੇਵ ਰਾਮ ਸੱਖੂ ਵਾਸੀ ਸੰਧੂ ਪੱਤੀ ਨੇੜੇ ਪਟਵਾਰਖਾਨਾ ਬਰਨਾਲਾ ਅਤੇ 04/05 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲ ਦਰਜ ਕਰ ਲਿਆ ਹੈ।