ਪਾਬੰਦੀਸ਼ੁਦਾ ਨਸ਼ੇ ਦਾ ਸੇਵਨ ਕਰਨ ਵਾਲੇ 5 ਵਿਅਕਤੀਆਂ ’ਤੇ ਪਰਚਾ
ਪਾਬੰਦੀ ਸ਼ੁਦਾ ਨਸ਼ੇ ਦਾ ਸੇਵਨ ਕਰਨ ਵਾਲੇ 5 ਵਿਅਕਤੀਆਂ ਤੇ ਪਰਚਾ
Publish Date: Tue, 12 May 2026 04:18 PM (IST)
Updated Date: Tue, 12 May 2026 04:21 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ
ਥਾਣਾ ਛਾਜਲੀ ਦੀ ਪੁਲਿਸ ਨੇ ਪਾਬੰਦੀਸ਼ੁਦਾ ਨਸ਼ਾ ਕਰਨ ਵਾਲੇ 5 ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਹੌਲਦਾਰ ਲਵਪ੍ਰੀਤ ਸਿੰਘ ਚੈਕਿੰਗ ਸੰਬੰਧੀ ਪਿੰਡ ਮੌੜਾਂ ਵੱਲ ਜਾ ਰਹੇ ਸਨ। ਸ਼ਾਮ 6 ਵਜੇ ਦੇ ਕਰੀਬ ਪੰਜ ਨੌਜਵਾਨ ਨਸ਼ੇ ਦੀ ਹਾਲਤ ਵਿਚ ਸੜਕ ਦੇ ਕਿਨਾਰੇ ਬੈਠੇ ਨਸ਼ੇੜੀਆਂ ਵਾਂਗ ਹਰਕਤਾਂ ਕਰ ਰਹੇ ਸਨ, ਜਿਨ੍ਹਾਂ ਦਾ ਕੋਈ ਪਾਬੰਦੀਸ਼ੁਧਾ ਨਸ਼ਾ ਕੀਤਾ ਹੋਇਆ ਸੀ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਨ੍ਹਾਂ ਪੰਜੇ ਨੌਜਵਾਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਨ੍ਹਾਂ ਨੇ ਆਪਣਾ ਨਾਮ ਅਮਨਦੀਪ ਸਿੰਘ, ਕੁਲਦੀਪ ਸਿੰਘ, ਸੰਦੀਪ ਸਿੰਘ, ਸਿਮਰਨਜੀਤ ਸਿੰਘ ਅਤੇ ਮੱਖਣ ਸਿੰਘ ਵਾਸੀਆਨ ਪਿੰਡ ਮੌੜਾ, ਥਾਣਾ ਛਾਜਲੀ ਦੱਸਿਆ। ਇਨ੍ਹਾਂ ਦਾ ਸਿਵਲ ਹਸਪਤਾਲ ਸੰਗਰੂਰ ਤੋਂ ਡੋਪ ਟੈਸਟ ਕਰਵਾਇਆ ਗਿਆ। ਡਾਕਟਰ ਦੀ ਰਿਪੋਰਟ ਮੁਤਾਬਕ ਇਨ੍ਹਾਂ ਸਾਰਿਆਂ ਨੇ ਪਾਬੰਦੀ ਸ਼ੁਦਾ ਨਸ਼ਾ ਕੀਤਾ ਹੋਇਆ ਸੀ। ਉਪਰੋਕਤ ਪੰਜੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।