ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Mon, 04 May 2026 05:51 PM (IST)
Updated Date: Tue, 05 May 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਗੁਰਤੇਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬੱਲੋਕੇ ਨੇ ਬਿਆਨ ਲਿਖਵਾਇਆ ਕਿ 01 ਮਈ ਨੂੰ ਉਹ ਆਪਣਾ ਟਰੈਕਟਰ ਮਨਪ੍ਰੀਤ ਸਿਘ, ਜਸਵੀਰ ਸਿੰਘ ਪੁੱਤਰਾਨ ਗੁਰਚਰਨ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਬੱਲੋਕੇ ਦੇ ਖੇਤ ’ਚੋਂ ਦੀ ਲੰਘਾ ਰਿਹਾ ਸੀ ਤਾਂ ਤਿੰਨੋ ਵਿਅਕਤੀਆਂ ਨੇ ਉਸਨੂੰ ਕਿਹਾ ਕਿ ਤੂੰ ਸਾਡੇ ਖੇਤ ’ਚੋਂ ਦੀ ਟਰੈਕਟਰ ਕਿਉਂ ਲੰਘਾਇਆ, ਜਿਨ੍ਹਾਂ ਨੇ ਤਹਿਸ ’ਚ ਆ ਕੇ ਉਸਦੀ ਕੁੱਟਮਾਰ ਕੀਤੀ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਉਕਤਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।