ਆਸ਼ੀਰਵਾਦ ਸਕੂਲ ’ਚ ਕਰੀਅਰ ਗਾਈਡੈਂਸ ਕੈਂਪ ਲਾਇਆ
ਅਸ਼ੀਰਵਾਦ ਸਕੂਲ ਝਾੜੋਂ ਵਿਖੇ ਕਰੀਅਰ ਗਾਈਡੈਂਸ ਕੈਂਪ ਲਾਇਆ
Publish Date: Wed, 06 May 2026 05:46 PM (IST)
Updated Date: Wed, 06 May 2026 05:47 PM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਚੀਮਾ ਮੰਡੀ : ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਵਿੱਚ ਇੱਕ ਪ੍ਰੇਰਨਾਦਾਇਕ ਕਰੀਅਰ ਗਾਈਡੈਂਸ ਕੈਂਪ ਸਤਨਾਮ ਸਰਬ ਕਲਿਆਣ ਟਰਸਟ ਦੀ ਸਹਿਯੋਗ ਨਾਲ ਲਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਡਾ. ਕਮਲਜੀਤ ਸਿੰਘ ਸੇਵਾ ਮੁਕਤ ਪ੍ਰਿੰਸੀਪਲ ਸਰਕਾਰੀ ਪੋਸਟ ਗਰੈਜੂਏਸ਼ਨ ਕਾਲਜ ਚੰਡੀਗੜ੍ਹ, ਉਨ੍ਹਾਂ ਨਾਲ ਤਰਲੋਚਨ ਸਿੰਘ ਬੇਦੀ ਸੇਵਾਮੁਕਤ ਮੈਨੇਜਰ ਕੁਆਲਿਟੀ ਕੰਟਰੋਲ ਫੂਡ ਕਾਰਪੋਰੇਸ਼ਨ ਆਫ ਇੰਡੀਆ, ਭਿੰਦਰ ਸਿੰਘ ਪ੍ਰੋਗਰਾਮ ਅਫਸਰ, ਸੁਖਬੀਰ ਸਿੰਘ ਜ਼ੋਨ ਇੰਚਾਰਜ ਸਾਮਲ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਯੋਜਨਾ ਬਣਾਉਣ, ਪੜ੍ਹਾਈ ਨਾਲ ਜੁੜੇ ਰਹਿਣ ਅਤੇ ਲਗਾਤਾਰ ਮਿਹਨਤ ਕਰਨ ਦੀ ਮਹੱਤਤਾ ਬਾਰੇ ਕੀਮਤੀ ਮਾਰਗਦਰਸ਼ਨ ਦਿੱਤਾ। ਉਨ੍ਹਾਂ ਨੇ ਬੱਚਿਆਂ ਨੂੰ ਇਹ ਵੀ ਸਮਝਾਇਆ ਕਿ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਆਪਣੇ ਆਪ ਨੂੰ ਕਿਵੇਂ ਸੰਵਾਰਨਾ ਅਤੇ ਅਨੁਸ਼ਾਸਨ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਇਸ ਸਮਾਗਮ ਵਿੱਚ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨਾਲ-ਨਾਲ ਉਨ੍ਹਾਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਬੱਚਿਆਂ ਨੂੰ ਸਮਝਾਇਆ ਗਿਆ ਕਿ ਉਹ ਆਪਣੀ ਪੜ੍ਹਾਈ ਆਪਣੇ ਭਵਿੱਖ ਲਈ ਕਰ ਰਹੇ ਹਨ, ਨਾ ਕਿ ਕਿਸੇ ਹੋਰ ਲਈ। ਸਕੂਲ ਮੁਖੀ ਜਗਸੀਰ ਸਿੰਘ, ਸਤਿਨਾਮ ਸਰਬ ਕਲਿਆਣ ਟਰੱਸਟ ਦੇ ਮੈਂਬਰ, ਅਧਿਆਪਕ ਉਪ ਪ੍ਰਿੰਸੀਪਲ ਗੁਰਮੀਤ ਕੌਰ, ਜਸਪ੍ਰੀਤ ਕੌਰ, ਪਿੰਦਰਜੀਤ ਸਿੰਘ, ਗੁਰਜੀਤ ਸਿੰਘ, ਹਰਦੀਪ ਸਿੰਘ ਡੀਪੀਈ ਅਤੇ ਚਰਨਜੀਤ ਕੌਰ ਵੀ ਮੌਜੂਦ ਸਨ। ਪ੍ਰਿੰਸੀਪਲ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।