ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Wed, 18 Feb 2026 05:20 PM (IST)
Updated Date: Wed, 18 Feb 2026 08:51 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਪੀੜਤ ਰਾਜਿੰਦਰ ਕੁਮਾਰ ਪੁੱਤਰ ਸੁਖਦੇਵ ਰਾਮ ਵਾਸੀ ਕੋਟਦੁੰਨਾ ਨੇ ਬਿਆਨ ਦਰਜ ਕਰਵਾਇਆ ਕਿ 13 ਫਰਵਰੀ ਨੂੰ ਉਹ ਪਸ਼ੂਆਂ ਵਾਲੇ ਬਗਲ ’ਚ ਪਸ਼ੂਆਂ ਨੂੰ ਕੱਖ ਪਾ ਰਿਹਾ ਸੀ ਤਾਂ ਜਗਦੇਵ ਸਿੰਘ ਦਾ ਕੁੱਤਾ ਸਾਡੇ ਬਗਲ ’ਚ ਆਇਆ ਤਾਂ ਉਸ ਨੇ ਜਗਦੇਵ ਸਿੰਘ ਦੇ ਲੜਕੇ ਗੁਰਦੀਪ ਸਿੰਘ ਨੂੰ ਕਿਹਾ ਕਿ ਉਹ ਆਪਣਾ ਕੁੱਤਾ ਬੰਨ੍ਹ ਕੇ ਰੱਖਿਆ ਕਰੇ ਤਾਂ ਅੱਗਿਓਂ ਗੁਰਦੀਪ ਸਿੰਘ ਗਾਲੀ-ਗਲੋਚ ਕਰਨ ਲੱਗ ਪਿਆ ਤਾਂ ਇੰਨੇ ’ਚ ਜਗਦੇਵ ਸਿੰਘ ਵੀ ਮੌਕਾ ’ਤੇ ਆਇਆ ਤੇ ਗਾਲੀ-ਗਲੋਚ ਕਰਨ ਲੱਗ ਪਿਆ, ਜਿਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਉਕਤਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।